PreetNama
ਖਾਸ-ਖਬਰਾਂ/Important News

ਕਠੂਆ ਬਲਾਤਕਾਰ ਮਾਮਲੇ ‘ਚ ਬਰੀ ਵਿਸ਼ਾਲ ਨੂੰ ਹਾਈਕੋਰਟ ਦਾ ਨੋਟਿਸ

ਚੰਡੀਗੜ੍ਹਕਠੂਆ ਰੇਪ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਸ ਵਿੱਚੋਂ ਬਰੀ ਵਿਸ਼ਾਲ ਚੰਗੋਤਰਾ ਨੂੰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਪੀੜਤ ਵੱਲੋਂ ਅਪੀਲ ਕੀਤੀ ਗਈ ਸੀ ਕਿ ਬਰੀ ਹੋਏ ਵਿਸ਼ਾਲ ਚੰਗੋਤਰਾ ਰੇਪ ਕੇਸ ਦੀ ਸਾਜਿਸ਼ ਰਚਣ ਵਾਲਿਆਂ ਵਿੱਚੋਂ ਇੱਕ ਹੈ। ਉਸ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।

ਪੀੜਤ ਵੱਲੋਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਵੀ ਪਟੀਸ਼ਨ ਪਾਈ ਸੀ ਕਿ ਪੁਲਿਸ ਵਾਲੇ ਵੀ ਸਾਜ਼ਿਸ਼ ਰਚਣ ਵਾਲਿਆਂ ਵਿੱਚੋਂ ਇੱਕ ਹਨ। ਕੋਰਟ ਨੇ ਪੁਲਿਸ ਵਾਲਿਆਂ ਨੂੰ ਬਲਾਤਕਾਰ ਦੇ ਸਬੂਤ ਖੁਰਦਬੁਰਦ ਕਰਨ ਲਈ ਦੋਸ਼ੀ ਠਹਿਰਾਇਆ ਸੀ।

ਅਦਾਲਤ ਨੇ ਵਿਸ਼ਾਲ ਚੰਗੋਤਰਾ ਨੂੰ ਨੋਟਿਸ ਕਰਦੇ ਹੋਏ ਮਾਮਲੇ ਦੀ ਅਗਲੀ ਤਾਰੀਖ਼ ਅਗਸਤ ਰੱਖੀ ਹੈ। ਉਸ ਦਿਨ ਬਹਿਸ ਦਾ ਦਿਨ ਵੀ ਤੈਅ ਕੀਤਾ ਗਿਆ ਹੈ।

Related posts

ਉੱਤਰੀ ਕੋਰੀਆ ਦੀ ਅਮਰੀਕਾ ਨੂੰ ਧਮਕੀ, ਸਬਰ ਦੀ ਵੀ ਕੋਈ ਹੱਦ !

On Punjab

ਫ਼ਰਾਂਸ ਖਿਲਾਫ ਪਾਕਿਸਤਾਨ ਵਿੱਚ ਵੀ ਵਿਰੋਧ, ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਕੀਤੀ ਜਾਮ

On Punjab

ਜਾਪਾਨ ’ਚ ਕਿਰਾਏ ’ਤੇ ਕਾਰ ਲੈ ਕੇ ਲੋਕ ਕਰ ਰਹੇ ਨੇ ਆਹ ਕੰਮ

On Punjab