ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਆਯੋਜਿਤ ਓਲੰਪਿਕ (Tokyo Olympic) ‘ਚ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਕੇ ਨੀਰਜ ਚੋਪੜਾ (Neeraj Chopra) ਨੂੰ ਲੈ ਕੇ ਇਕ ਚਿੰਤਾਜਨਕ ਖ਼ਬਰ ਆਈ ਹੈ। ਭਾਰਤ ਦੇ ਇਸ ਚੈਂਪੀਅਨ ਖਿਡਾਰੀ ਦੇ ਬਿਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਨੀਰਜ ਨੂੰ ਤੇਜ਼ ਬੁਖਾਰ ਹੈ ਤੇ ਉਨ੍ਹਾਂ ਦਾ ਕੋਰੋਨਾ ਟੈਸਟ (Corona Test) ਵੀ ਕਰਵਾਇਆ ਗਿਆ ਹੈ।
ਸ਼ਨਿਚਰਵਾਰ ਦੁਪਹਿਰ ਨੀਰਜ ਦੇ ਤੇਜ਼ ਬੁਖਾਰ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲੇ ਚਿੰਤਾ ‘ਚ ਹਨ। ਸਾਰੇ ਇਕ ਹੀ ਗੱਲ ਜਾਣਨਾ ਚਾਹੁੰਦੇ ਹਨ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਹਨ। ਖ਼ਬਰ ਮੁਤਾਬਿਕ ਨੀਰਜ ਨੂੰ ਤੇਜ਼ ਬੁਖਾਰ ਹੋਣ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਦਾ ਕੋਵਿਡ ਟੈਸਟ ਕਰਵਾਇਆ ਗਿਆ। ਚੰਗੀ ਖ਼ਬਰ ਇਹ ਹੈ ਕਿ ਉਹ ਨੈਗੇਟਿਵ ਪਾਏ ਗਏ ਹਨ। ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਨੀਰਜ ਨੇ ਟੋਕੀਓ ਓਲੰਪਿਕ 2020 ‘ਚ ਭਾਲਾ ਸੁੱਟ ‘ਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ ਸੀ। ਉਨ੍ਹਾਂ ਨੇ 87.58 ਮੀਟਰ ਦੀ ਦੂਰੀ ਤਕ ਭਾਲਾ ਸੁੱਟ ਕੇ ਓਲੰਪਿਕ ਗੋਲਡ ‘ਤੇ ਕਬਜਾ ਕੀਤਾ। ਉਹ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਐਥਲੀਟ ਬਣੇ।


