PreetNama
ਖਾਸ-ਖਬਰਾਂ/Important News

ਓਮ ਬਿਰਲਾ ਬਣੇ ਲੋਕ ਸਭਾ ਸਪੀਕਰ, ਸਾਰੀਆਂ ਪਾਰਟੀਆਂ ਦੀ ਮਿਲੀ ਹਮਾਇਤ

ਨਵੀਂ ਦਿੱਲੀਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਜਸਤਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਸਭ ਦੀ ਹਮਾਇਤ ਮਿਲਣ ਤੋਂ ਬਾਅਦ ਲੋਕ ਸਭਾ ਸਪੀਕਰ ਚੁਣਿਆ ਗਿਆ। ਲੋਕ ਸਭਾ ‘ਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ। ਬਾਅਦ ‘ਚ ਸਭ ਨੇ ਉਨ੍ਹਾਂ ਦੇ ਨਾਂ ਦਾ ਸਮਰੱਥਨ ਕੀਤਾ ਤੇ ਫੇਰ ਕਾਰਜਕਾਰੀ ਪ੍ਰਧਾਨ ਵਿਰੇਂਦਰ ਕੁਮਾਰ ਨੇ ਬਿਰਲਾ ਨੂੰ ਸਪੀਕਰ ਐਲਾਨ ਦਿੱਤਾ।

ਮਮਤਾ ਦੀ ਪਾਰਟੀ ਟੀਐਮਸੀਬੀਜੇਡੀ ਤੇ ਡੀਐਮਕੇ ਸਮੇਤ ਸਾਰੇ ਦਲਾਂ ਨੇ ਬਿਰਲਾ ਦੇ ਨਾਂ ‘ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਸਭ ਲਈ ਮਾਣ ਦੀ ਗੱਲ ਹੈ ਕਿ ਸਪੀਕਰ ਅਹੁਦੇ ‘ਤੇ ਅੱਜ ਅਸੀਂ ਅਜਿਹੇ ਵਿਅਕਤੀ ਨੂੰ ਬੈਠਾ ਰਹੇ ਹਾਂ ਜਿਨ੍ਹਾਂ ਨੇ ਬਿਨਾ ਕਿਸੇ ਰੁਕਾਵਟ ਦੇ ਸਮਾਜ ਦੇ ਕਿਸੇ ਨਾ ਕਿਸੇ ਕੰਮ ‘ਚ ਹਿੱਸਾ ਪਾਇਆ ਹੈ।”

ਮੋਦੀ ਨੇ ਕਿਹਾ, “ਜਦੋਂ ਗੁਜਰਾਤ ‘ਚ ਭੁਚਾਲ ਆਇਆ ਤਾਂ ਉਹ ਲੰਬੇ ਸਮੇਂ ਤਕ ਕੱਛ ‘ਚ ਰਹੇਆਪਣੇ ਲੋਕਾਂ ਨਾਲ ਉਨ੍ਹਾਂ ਨੇ ਪੀੜਤਾਂ ਦੀ ਸੇਵਾ ਦਾ ਕੰਮ ਕੀਤਾ। ਜਦੋਂ ਕੇਦਾਰਨਾਥ ‘ਚ ਹਾਦਸਾ ਹੋਇਆ ਬਿਰਲਾ ਨੇ ਆਪਣੀ ਟੋਲੀ ਨਾਲ ਉੱਥੇ ਵੀ ਲੋਕਾਂ ਦੀ ਸੇਵਾ ਲਈ ਕੰਮ ਕੀਤਾ।” ਪੀਐਮ ਮੋਦੀ ਨੇ ਕਿਹਾ, “ਬਿਰਲਾ ਨੇ ਇੱਕ ਸੰਕਲਪ ਲਿਆ ਸੀ ਕਿ ਕੋਟਾ ‘ਚ ਕੋਈ ਭੁਖਾ ਨਹੀਂ ਹੋਵੇਗਾ ਤੇ ਉਹ ਇੱਕ ਪ੍ਰਸਾਦਮ ਨਾਂ ਦੀ ਯੋਜਨਾ ਚਲਾਉਂਦੇ ਹਨ ਜੋ ਅੱਜ ਵੀ ਚਲ ਰਹੀ ਹੈ।”

Related posts

ਸੁਨੱਖੀਆਂ ਤਰਜ਼ਾਂ ਦਾ ਸਿਰਜਕ ਮਨਪ੍ਰੀਤ ਸਿੰਘ

On Punjab

Covid-19: ਆਸਟ੍ਰੇਲੀਆਈ ਲੋਕਾਂ ਦੀ ਮਦਦ ਲਈ ਅੱਗੇ ਆਏ ‘Shane Warne’….

On Punjab

‘ਮੈਂ ਹੈਰਾਨ ਹਾਂ ਇੰਨਾ ਸਮਾਂ ਲੱਗਾ’, ਸੋਨਾਕਸ਼ੀ ਸਿਨਹਾ ਦੇ ਪਲਟਵਾਰ ‘ਤੇ ਆਇਆ ਮੁਕੇਸ਼ ਖੰਨਾ ਦਾ ਮਾਫ਼ੀਨਾਮਾ

On Punjab