PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਐੱਮਐੱਸਪੀ ਦੀ ਲੜਾਈ ਦਾ ਹਿੱਸਾ ਰਹੇ ਲੋਕਾਂ ਨੂੰ ਮਿਲਣਾ ਚਾਹੁੰਦਾ ਹਾਂ: ਡੱਲੇਵਾਲ

ਪਾਤੜਾਂ-ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 39 ਦਿਨਾਂ ਤੋਂ ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਵੀਡੀਓ ਸੁਨੇਹੇ ਰਾਹੀਂ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ, ਜੋ ਐੱਮਐੱਸਪੀ ਦੀ ਲੜਾਈ ਦਾ ਹਿੱਸਾ ਹਨ ਤੇ ਇਸ ਲੜਾਈ ਨੂੰ ਮਜ਼ਬੁੂਤੀ ਨਾਲ ਲੜਨਾ ਚਾਹੁੰਦੇ ਹਨ। ਡੱਲੇਵਾਲ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਲੋਕਾਂ ਨੂੰ 4 ਜਨਵਰੀ ਨੂੰ ਖਨੌਰੀ ਬਾਰਡਰ ਉੱਤੇ ਦੇਖਣਾ ਚਾਹੁੰਦੇ ਹਨ, ਜਿੱਥੇ ਕਿਸਾਨ ਆਗੂਆਂ ਵੱਲੋਂ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ।ਕਿਸਾਨ ਆਗੂ ਨੇ ਕਿਹਾ ਕਿ ਉਹ ਦੇਸ਼ ਦੀ ਕਿਸਾਨੀ ਨੂੰ ਬਚਾਉਣ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਉਣ ਲਈ ਇਹ ਲੜਾਈ ਲੜ ਰਹੇ ਹਨ। ਇਸ ਲੜਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ 4 ਜਨਵਰੀ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਜਿਨ੍ਹਾਂ ਦੀ ਉਨ੍ਹਾਂ 44 ਸਾਲ ਸੇਵਾ ਕੀਤੀ ਹੈ ਉਨ੍ਹਾਂ ਦੇ ਦਰਸ਼ਨ ਕਰ ਕੇ ਦੇਸ਼ ਦੇ ਕਿਸਾਨਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਜਾਵੇ।

Related posts

S-400 ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ’ਤੇ ਅਮਰੀਕਾ ਨੇ ਪ੍ਰਗਟਾਈ ਚਿੰਤਾ, ਕੀ ਭਾਰਤ ‘ਤੇ ਲਗਾਏਗਾ ਪਾਬੰਦੀ ? ਜਾਣੋ ਪੈਂਟਾਗਨ ਕੀ ਬੋਲਿਆ

On Punjab

Punjab election 2022 : ਕਾਂਗਰਸ ਨੇ 13 ਨੁਕਾਤੀ ਮੈਨੀਫੈਸਟੋ ਕੀਤਾ ਜਾਰੀ, ਇਕ ਲੱਖ ਸਰਕਾਰੀ ਨੌਕਰੀ ਦਾ ਕੀਤਾ ਵਾਅਦਾ

On Punjab

ਫ਼ਰੀਦਕੋਟ ਕਤਲ ਕੇਸ: ਕੈਨੇਡਾ ਤੋਂ ਡਿਪੋਰਟ ਵਿਅਕਤੀ ਨੇ ਆਤਮ ਸਮਰਪਣ ਕੀਤਾ

On Punjab