PreetNama
ਖਾਸ-ਖਬਰਾਂ/Important News

ਐਸਆਈਟੀ ਨੇ ਬੇਅਦਬੀ ਅਤੇ ਗੋਲ਼ੀਕਾਂਡਾਂ ਸਬੰਧੀ ਚੀਮਾ ਤੋਂ ਕੀਤੀ ਡੇਢ ਘੰਟਾ ਪੁੱਛਗਿੱਛ

ਐਸਆਈਟੀ ਨੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੋਂ ਪੁੱਛਗਿੱਛ ਮੁਕੰਮਲ ਕਰ ਲਈ ਹੈ। ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਚੀਮਾ ਤੋਂ ਤਕਰੀਬਨ ਡੇਢ ਘੰਟੇ ਤਕ ਪੁੱਛਗਿੱਛ ਕੀਤੀ।ਐਸਆਈਟੀ ਨੇ ਉਨ੍ਹਾਂ ਤੋਂ ਫ਼ਰੀਦਕੋਟ ਦੇ ਬੇਸ ਕੈਂਪ ਵਿੱਚ ਪੁੱਛਗਿੱਛ ਕੀਤੀ।

ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਚੀਮਾ ਨੇ ਬਾਹਰ ਆ ਕੇ ਤਾਂ ਕੁਝ ਨਹੀਂ ਦੱਸਿਆ, ਪਰ ਕਾਂਗਰਸ ਸਰਕਾਰ ‘ਤੇ ਨਿਸ਼ਾਨੇ ਜ਼ਰੂਰ ਲਾਏ। ਦੱਸ ਦਈਏ ਕਿ ਐਸਆਈਟੀ ਦੇ ਸਵਾਲਾਂ ਦੇ ਜਵਾਬ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਦੇ ਚੁੱਕੇ ਹਨ।

Related posts

ਰੂਸ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਪੂਰੀ ਕੈਬਨਿਟ ਨਾਲ ਅਸਤੀਫਾ

On Punjab

5 ਅਗਸਤ ਨੂੰ ਨਿਊ ਯਾਰਕ ਦੇ ਟਾਈਮਜ਼ ਸਕੁਏਰ ‘ਚ ਦਿਖੇਗੀ ਭਗਵਾਨ ਰਾਮ ‘ਤੇ ਰਾਮ ਮੰਦਰ ਦੀ ਤਸਵੀਰ

On Punjab

‘ਆਪ’ ਉਮੀਦਵਾਰ ਅਮਾਨਤਉਲਾ ਖ਼ਾਨ ਵਿਰੁੱਧ ਐਫਆਈਆਰ ਦਰਜ

On Punjab