PreetNama
ਫਿਲਮ-ਸੰਸਾਰ/Filmy

ਐਮੀ ਵਿਰਕ ਦੀ ‘ਸੁਫਨਾ’ ਫੇਰ ਹੋਏਗੀ ਰਿਲੀਜ਼

ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਸਿਨੇਮਾ ਘਰ ਬੰਦ ਹਨ। ਇਸ ਕਾਰਨ ਫਿਲਮ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਪਰ ਫਿਲਮ ਮੇਕਰਜ਼ ਨੇ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਕੁਝ ਫਿਲਮਾਂ ਡਿਜੀਟਲੀ ਰਿਲੀਜ਼ ਕੀਤੀਆਂ ਸਨ। ਹੁਣ ਫਿਲਮ ਮੇਕਰਜ਼ ਨੇ ਸਿਨੇਮਾ ਘਰ ਖੁੱਲ੍ਹਣ ਤੇ ਕੁਝ ਹਿੱਟ ਫਿਲਮਾਂ ਨੂੰ ਸਿਨੇਮਾ ਘਰਾਂ ‘ਚ ਵੱਡੇ ਪਰਦੇ ਤੇ ਵੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਲੌਕਡਾਊਨ ਖੁੱਲ੍ਹਣ ਤੇ ਕਿਹੜੀਆਂ-ਕਿਹੜੀਆਂ ਫ਼ਿਲਮਾਂ ਮੁੜ ਤੋਂ ਰਿਲੀਜ਼ ਹੋਣਗੀਆਂ। ਇਸ ਗੱਲ ਦਾ ਖੁਲਾਸਾ ਹੁਣ ਹੌਲੀ-ਹੌਲੀ ਹੋ ਰਿਹਾ ਹੈ। ਫਿਲਮ ‘ਚੱਲ ਮੇਰਾ ਪੁੱਤ 2’ ਸਿਨੇਮਾ ਘਰਾਂ ‘ਚ ਜ਼ਿਆਦਾ ਦੇਰ ਟਿੱਕ ਨਹੀਂ ਪਾਈ ਸੀ ਕਿਉਂਕਿ ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਲੌਕਡਾਊਨ ਲੱਗ ਗਿਆ ਸੀ। ਇਸ ਲਈ ਇਸ ਦੇ ਮੁੜ ਰਿਲੀਜ਼ ਹੋਣ ਦੀ ਚਰਚਾ ਹੈ ਪਰ ਇਸ ਦੇ ਨਾਲ ਨਾਲ ਬਾਹਰਲੇ ਦੇਸ਼ਾਂ ‘ਚ ਜਿੱਥੇ ਸਿਨੇਮਾ ਘਰ ਖੁੱਲ੍ਹੇ ਹਨ, ਉਥੇ ਹੋਰ ਵੀ ਕਈ ਹਿੱਟ ਫਿਲਮਾਂ ਦੀ ਰਿਲੀਜ਼ ਹੋਣ ਲਈ ਤਿਆਰ ਹਨ।
ਦੁਬਈ ਵਿੱਚ ਜਿਥੇ ‘ਚੱਲ ਮੇਰਾ ਪੁੱਤ 2’ ਰਿਲੀਜ਼ ਹੋਏਗੀ, ਉਥੇ ਹੀ ਨਿਊਜ਼ੀਲੈਂਡ ‘ਚ ‘ਅਰਦਾਸ ਕਰਾਂ’ ‘ਤੇ ਹੁਣ ਕੈਲਗਰੀ ‘ਚ ਐਮੀ ਵਿਰਕ ਦੀ ਸੁਫਨਾ ਨੂੰ ਮੁੜ ਰਿਲੀਜ਼ ਕੀਤਾ ਜਾ ਰਿਹਾ ਹੈ। ਕੈਲਗਰੀ ‘ਚ ਸੁਫਨਾ 26 ਜੁਲਾਈ ਨੂੰ ਰਿਲੀਜ਼ ਕੀਤੀ ਜਾਏਗੀ।

Related posts

ਕੈਂਸਰ ਦਾ ਇਲਾਜ਼ ਕਰਵਾਉਣ ਤੋਂ ਪਹਿਲਾਂ ਸੰਜੇ ਦੱਤ ਪੂਰਾ ਕਰਨਗੇ ਇਹ ਜ਼ਰੂਰੀ ਕੰਮ

On Punjab

ਹਾਈਕੋਰਟ ਵੱਲੋਂ ਭਾਰਤੀ,ਰਵੀਨਾ ਤੇ ਫਰਾਹ ਖਾਨ ਨੂੰ ਮਿਲੀ ਵੱਡੀ ਰਾਹਤ

On Punjab

Trishala Dutt Hot Photo : ਬੋਲਡ ਲੁਕ ’ਚ ਨਜ਼ਰ ਆਈ ਸੰਜੈ ਦੱਤ ਦੀ ਬੇਟੀ ਤ੍ਰਿਸ਼ਾਲਾ, ਬਲੈਕ ਮੋਨੋਕਨੀ ’ਚ ਦਿਸੀ ਬੇਹੱਦ HOT

On Punjab