PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਕਸ ਅਤੇ ਗ੍ਰੋਕ ਨੂੰ ਐੱਪਲ ਵੱਲੋਂ ਚੋਟੀ ਦੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਲੋਨ ਮਸਕ ਵੱਲੋਂ ਕੇਸ ਕਰਨ ਦੀ ਯੋਜਨਾ

ਅਮਰੀਕਾ- ਅਰਬਪਤੀ ਸਪੇਸਐਕਸ, ਟੇਸਲਾ ਅਤੇ ਐਕਸ ਦੇ ਮਾਲਕ ਐਲਨ ਮਸਕ ਨੇ ਕਿਹਾ ਹੈ ਕਿ ਉਹ ਐਕਸ ਅਤੇ ਇਸ ਦੇ ਗ੍ਰੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਐਪ ਨੂੰ ਆਪਣੇ ਐਪ ਸਟੋਰ ਵਿੱਚ ਚੋਟੀ ਦੇ ਸਿਫ਼ਾਰਸ਼ ਕੀਤੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਪਲ ’ਤੇ ਕੇਸ ਕਰਨ ਦੀ ਯੋਜਨਾ ਬਣਾ ਰਹੇ ਹਨ।

ਮਸਕ ਨੇ ਅੱਗੇ ਕਿਹਾ ਕਿ “ਐਪਲ ਅਜਿਹਾ ਵਿਵਹਾਰ ਕਰ ਰਿਹਾ ਹੈ, ਜੋ ਓਪਨਏਆਈ ਤੋਂ ਇਲਾਵਾ ਕਿਸੇ ਵੀ ਏਆਈ ਕੰਪਨੀ ਲਈ ਐਪ ਸਟੋਰ ਵਿੱਚ #1 ’ਤੇ ਪਹੁੰਚਣਾ ਅਸੰਭਵ ਬਣਾਉਂਦਾ ਹੈ, ਜੋ ਕਿ ਇੱਕ ਸਪੱਸ਼ਟ ਐਂਟੀਟਰੱਸਟ ਉਲੰਘਣਾ ਹੈ। xAI ਤੁਰੰਤ ਕਾਨੂੰਨੀ ਕਾਰਵਾਈ ਕਰੇਗਾ।” ਉਨ੍ਹਾਂ ਨੇ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ।

ਦੂਜੇ ਪਾਸੇ ਐਪਲ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ, ਜਿਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਐਂਟੀਟਰੱਸਟ ਉਲੰਘਣਾ ਦੇ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਸੰਘੀ ਜੱਜ ਨੇ ਹਾਲ ਹੀ ਵਿੱਚ ਪਾਇਆ ਕਿ ਐਪਲ ਨੇ ਫੋਰਟਨਾਈਟ ਬਣਾਉਣ ਵਾਲੀ ਐਪਿਕ ਗੇਮਜ਼ ਵੱਲੋਂ ਦਾਇਰ ਇੱਕ ਐਂਟੀਟਰੱਸਟ ਕੇਸ ਵਿੱਚ ਅਦਾਲਤ ਦੇ ਹੁਕਮ ਦੀ ਉਲੰਘਣਾ ਕੀਤੀ ਹੈ। 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਦੇ ਰੈਗੂਲੇਟਰਾਂ ਨੇ ਅਪਰੈਲ ਵਿੱਚ ਐਪਲ ’ਤੇ ਮੁਕਾਬਲੇ ਦੇ ਨਿਯਮਾਂ ਨੂੰ ਤੋੜਨ ਲਈ 500 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਸੀ, ਜਿਸ ਵਿੱਚ ਐਪ ਬਣਾਉਣ ਵਾਲਿਆਂ ਨੂੰ ਐਪ ਸਟੋਰ ਤੋਂ ਬਾਹਰ ਸਸਤੇ ਵਿਕਲਪਾਂ ਵੱਲ ਇਸ਼ਾਰਾ ਕਰਨ ਤੋਂ ਰੋਕਿਆ ਗਿਆ ਸੀ।

ਪਿਛਲੇ ਸਾਲ, ਯੂਰਪੀਅਨ ਯੂਨੀਅਨ ਨੇ ਯੂਐੱਸ ਟੈਕ ਦਿੱਗਜ ’ਤੇ ਲਗਭਗ $2 ਬਿਲੀਅਨ ਦਾ ਜੁਰਮਾਨਾ ਲਗਾਇਆ ਸੀ ਕਿਉਂਕਿ ਉਸਨੇ ਆਪਣੇ ਖੁਦ ਦੇ ਸੰਗੀਤ ਸਟ੍ਰੀਮਿੰਗ ਸੇਵਾ ਦਾ ਅਨੁਚਿਤ ਪੱਖ ਲਿਆ ਸੀ ਅਤੇ ਸਪੋਟੀਫਾਈ ਵਰਗੇ ਵਿਰੋਧੀਆਂ ਨੂੰ ਇਹ ਦੱਸਣ ਤੋਂ ਮਨ੍ਹਾ ਕੀਤਾ ਸੀ ਕਿ ਉਹ ਆਈਫੋਨ ਐਪਸ ਤੋਂ ਬਾਹਰ ਸਸਤੇ ਸਬਸਕ੍ਰਿਪਸ਼ਨ ਲਈ ਕਿਵੇਂ ਭੁਗਤਾਨ ਕਰ ਸਕਦੇ ਹਨ।

ਮੰਗਲਵਾਰ ਦੀ ਸਵੇਰ ਤੱਕ, ਐਪਲ ਦੇ ਐਪ ਸਟੋਰ ਵਿੱਚ ਚੋਟੀ ਦਾ ਐਪ ਟਿੱਕਟੋਕ ਸੀ, ਜਿਸ ਤੋਂ ਬਾਅਦ ਟਿੰਡਰ, ਡੂਓਲਿੰਗੋ, ਯੂਟਿਊਬ ਅਤੇ ਬੰਬਲ ਸਨ। ਓਪਨਏਆਈ ਦਾ ਚੈਟਜੀਪੀਟੀ 7ਵੇਂ ਸਥਾਨ ’ਤੇ ਸੀ।

Related posts

ਸਾਊਦੀ ਅਰਬ ਦੇ ਸਾਬਕਾ ਸੁਰੱਖਿਆ ਅਧਿਕਾਰੀ ਦਾ ਵੱਡਾ ਦਾਅਵਾ, ਕਿਹਾ- ਮੇਰਾ ਕਤਲ ਕਰ ਸਕਦੇ ਹਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ

On Punjab

ਹੌਲਨਾਕ: ਗਰਭਵਤੀ ਮੁਟਿਆਰ ਦਾ ਕਤਲ, ਦਰਿੰਦਿਆਂ ਨੇ ਢਿੱਡ ਚੀਰ ਕੱਢਿਆ ਬੱਚਾ

On Punjab

ਚੀਨ ਨੇ ਅਮਰੀਕੀ ਦਰਾਮਦਾਂ ’ਤੇ 125 ਫੀਸਦ ਟੈਕਸ ਲਾਇਆ

On Punjab