73.63 F
New York, US
April 24, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਏਕੇ ਦੀਆਂ ਕੋਸ਼ਿਸ਼ਾਂ ਲਈ ਸੱਦੀ ਬੈਠਕ ਬੇਨਤੀਜਾ, ਅਗਲੇ ਗੇੜ ਦੀ ਬੈਠਕ 18 ਨੂੰ

ਪਾਤੜਾਂ –ਸੰਯੁਕਤ ਕਿਸਾਨ ਮੋਰਚਾ (ਐੈੱਸਕੇਐੱਮ) ਅਤੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਡਟੀਆਂ ਦੋ ਫੋਰਮਾਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ(ਕੇਐੱਮਐੱਮ) ਵਿਚਾਲੇ ਏਕਤਾ ਨੂੰ ਲੈ ਕੇ ਪਾਤੜਾਂ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਚ ਅੱਜ ਹੋਈ ਬੈਠਕ ਬੇਨਤੀਜਾ ਰਹੀ। ਬੈਠਕ ਕਿਸੇ ਤਣ ਪੱਤਣ ਨਾ ਲੱਗਣ ਕਰਕੇ ਅਗਲੇ ਗੇੜ ਦੀ ਬੈਠਕ ਹੁਣ 18 ਜਨਵਰੀ ਨੂੰ ਹੋਵੇਗੀ। ਕਾਬਿਲੇਗੌਰ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚੱਲਦੀ ਬੈਠਕ ਵਿਚੋਂ ਉੱਠ ਕੇ ਚਲੇ ਗਏ ਸਨ। ਉਨ੍ਹਾਂ ਬਾਹਰ ਖੜ੍ਹੇ ਪੱਤਰਕਾਰਾਂ ਨਾਲ ਵੀ ਕੋਈ ਗੱਲ ਨਹੀਂ ਕੀਤੀ। ਉਂਂਝ ਅੱਜ ਦੀ ਬੈਠਕ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਡਾ. ਦਰਸ਼ਨ ਪਾਲ, ਯੁੱਧਵੀਰ ਸਿੰਘ, ਅਭਿਮੰਨਿਓ ਕੋਹਾੜ, ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ ਕੋਟ ਬੁੱਢਾ, ਲਖਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਹਰਦੋ ਝੰਡੇ ਆਦਿ ਅਗਲੇ ਸੰਘਰਸ਼ ਦੀ ਰੂਪ ਰੇਖਾ ਸਬੰਧੀ ਵਿਚਾਰ ਚਰਚਾ ਕਰਨ ਲਈ ਸ਼ਾਮਲ ਹੋਏ ਸਨ।

Related posts

ਪ੍ਰਧਾਨ ਮੰਤਰੀ ਮੋਦੀ ਨੇ ਈਦ-ਉਲ-ਫ਼ਿਤਰ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਕਿਹਾ- ਸਮਾਜ ’ਚ ਏਕਤਾ ਤੇ ਭਾਈਚਾਰੇ ਦੀ ਵਧਾਓ ਭਾਵਨਾਏਜੰਸੀ, ਨਵੀਂ ਦਿੱਲੀ : ਮੰਗਲਵਾਰ ਨੂੰ ਚੰਨ ਨਜ਼ਰ ਆਉਣ ਨਾਲ ਦੇਸ਼ ਭਰ ’ਚ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰਮਜਾਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਇਆ ਜਾਣ ਪਾਕਿ ਮਹੀਨੇ ਦੇ ਰੋਜ਼ਿਆਂ ਦੀ ਸਮਾਪਤੀ ਹੋ ਗਈ ਹੈ ਅਤੇ ਇਸ ਨਾਲ ਹੀ ਦੇਸਸ਼ ਭਰ ’ਚ ਈਦ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਇਸ ਸਾਲ ਇਹ ਤਿਉਹਾਰ 3 ਮਈ ਨੂੰ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਇਹ ਸ਼ੁੱਭ ਅਵਸਰ ਦੇਸ਼ ’ਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਏਗਾ।

On Punjab

Punjab Election 2022 : ਇੰਟਰਨੈੱਟ ਮੀਡੀਆ ‘ਤੇ ਸੁਖਬੀਰ, ਮਾਨ, ਸਿੱਧੂ ਤੇ ਕੈਪਟਨ ‘ਚ ਘਮਸਾਨ, ਸਭ ਤੋਂ ਜ਼ਿਆਦਾ ਫਾਲੋਅਰਜ਼ ਸੁਖਬੀਰ ਬਾਦਲ ਕੋਲ

On Punjab

ਹੁਣ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਪਾਇਆ ਪੁਆੜਾ, ਭਾਰਤ ਲੋਹਾ-ਲਾਖਾ

On Punjab