PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਏਆਰ ਰਹਿਮਾਨ ਤੇ ਫੈਰਲ ਵਿਲੀਅਮਜ਼ ਨੇ ਲੂਈ ਵਟੌਨ ਸ਼ੋਅ ਲਈ ਪੰਜਾਬੀ ਟਰੈਕ ਸਿਰਜਿਆ

ਨਵੀਂ ਦਿੱਲੀ- ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ (Oscar-winning composer A R Rahman) ਨੇ ਪੈਰਿਸ ਵਿੱਚ ਫੈਸ਼ਨ ਲੇਬਲ ਲੂਈ ਵਟੌਨ (Louis Vuitton) ਦੇ ‘ਸਮਰ 2025’ ਸ਼ੋਅਕੇਸ ਲਈ ਆਲਮੀ ਪ੍ਰਸਿੱਧੀ ਵਾਲੇ ਸੰਗੀਤਕਾਰ ਫੈਰਲ ਵਿਲੀਅਮਜ਼ (Pharrell Williams) ਨਾਲ ਮਿਲ ਕੇ ਇੱਕ ਪੰਜਾਬੀ ਟਰੈਕ ਸਿਰਜਿਆ ਹੈ।

ਗਾਇਕ ਰੋਮੀ ਵੱਲੋਂ ਪੇਸ਼ ਕੀਤਾ ਗਿਆ “ਯਾਰਾ” ਸਿਰਲੇਖ ਵਾਲਾ ਟਰੈਕ ਰਵਾਇਤੀ ਪੰਜਾਬੀ ਬੀਟਾਂ ਨੂੰ ਸਮਕਾਲੀ ਸੰਗੀਤ ਨਾਲ ਮਿਲਾਉਂਦਾ ਹੈ, ਜਿਸ ਨੇ ਮੰਗਲਵਾਰ ਨੂੰ ਇੱਕ ਸਟਾਰ-ਸਟੱਡਡ ਰਨਵੇਅ ਪ੍ਰੋਗਰਾਮ ਲਈ ਮੁਕੰਮਲ ਪਿਛੋਕੜ ਵਜੋਂ ਕੰਮ ਕੀਤਾ। ਇਸ ਦੌਰਾਨ ਵਿੱਚ ਫੈਰਲ ਨੇ ਲੂਈ ਵਟੌਨ ਦੇ ਮਰਦਾਂ ਦੇ ਰਚਨਾਤਮਕ ਨਿਰਦੇਸ਼ਕ (Louis Vuitton’s Men’s Creative Director) ਵਜੋਂ ਆਪਣਾ ਨਵੀਨਤਮ ਸੰਗ੍ਰਹਿ ਪੇਸ਼ ਕੀਤਾ।

ਰਹਿਮਾਨ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ, “ਫੈਰਲ ਨਾਲ ਸਹਿਯੋਗ ਕਰਨਾ ਅਤੇ ਇਸ ਸ਼ਾਨਦਾਰ ਲੂਈ ਵਟੌਨ ਅਹਿਸਾਸ ਦਾ ਹਿੱਸਾ ਬਣਨਾ ਸੱਚਮੁੱਚ ਯਾਦਗਾਰੀ ਸੀ। ਸੰਗੀਤ ਨੂੰ ਫੈਸ਼ਨ ਅਤੇ ਆਲਮੀ ਸੱਭਿਆਚਾਰ ਨਾਲ ਇੰਨੇ ਮਜ਼ਬੂਤ ਤਰੀਕੇ ਨਾਲ ਜੁੜਦੇ ਦੇਖਣਾ ਹਮੇਸ਼ਾ ਪ੍ਰੇਰਨਾਦਾਇਕ ਹੁੰਦਾ ਹੈ।’’ ਉਨ੍ਹਾਂ ਹੋਰ ਕਿਹਾ, “ਇਸ ਤਰ੍ਹਾਂ ਦੇ ਪਲ ਮੈਨੂੰ ਰਚਨਾਤਮਕਤਾ ਦੀ ਵਿਸ਼ਵਵਿਆਪੀ ਭਾਸ਼ਾ ਅਤੇ ਕੁਝ ਅਰਥਪੂਰਨ ਬਣਾਉਣ ਲਈ ਇਕੱਠਿਆਂ ਹੋਣ ਦੀ ਖੁਸ਼ੀ ਦੀ ਯਾਦ ਦਿਵਾਉਂਦੇ ਹਨ।”

ਸ਼ੋਅ ਵਿੱਚ ਕਈ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਹਾਜ਼ਰ ਸਨ, ਜਿਨ੍ਹਾਂ ਵਿੱਚ ਬੀਟੀਐਸ ਮੈਂਬਰ ਜੇ-ਹੋਪ (BTS member J-Hope) ਅਤੇ ਸੰਗੀਤ ਸੁਪਰਸਟਾਰ ਬਿਓਂਸ (Beyonce) ਸ਼ਾਮਲ ਸਨ, ਜਿਨ੍ਹਾਂ ਨੂੰ ਰਹਿਮਾਨ ਅਤੇ ਫੈਰਲ ਦੇ ਸਹਿਯੋਗ ਦਾ ਆਨੰਦ ਮਾਣਦੇ ਹੋਏ ਦੇਖਿਆ ਗਿਆ।

Related posts

ਅਮਰੀਕਾ ਨੇ ਭਾਰਤ ‘ਤੇ ਲਾਇਆ ਨਸ਼ਿਆਂ ਦਾ ਦਾਗ

On Punjab

ਲਤੀਫਪੁਰਾ ਮੁੜ-ਵਸੇਬਾ ਮੋਰਚਾ ਨੇ ਧੰਨੋਵਾਲੀ ਨੈਸ਼ਨਲ ਹਾਈਵੇ ‘ਤੇ ਲਾਇਆ ਧਰਨਾ, ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਜਾਮ ‘ਚ ਫਸੇ

On Punjab

https://www.youtube.com/watch?v=FijmzMoFS7A

On Punjab