PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਉੱਤਰ ਕੋਰੀਆ: ਕਿਮ ਵੱਲੋਂ ਪਰਮਾਣੂ ਸਮਰੱਥਾ ਮਜ਼ਬੂਤ ਕਰਨ ਦਾ ਸੱਦਾ

ਸਿਓਲ-ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਪਰਮਾਣੂ ਸਮੱਗਰੀ ਬਣਾਉਣ ਵਾਲੇ ਪਲਾਂਟ ਦਾ ਨਿਰੀਖਣ ਕਰਕੇ ਦੇਸ਼ ਦੀ ਪਰਮਾਣੂ ਸਮਰੱਥਾ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਹੈ। ਕਿਮ ਦੇ ਇਸ ਕਦਮ ਨੂੰ ਉੱਤਰੀ ਕੋਰੀਆ ਵੱਲੋਂ ਅਮਰੀਕਾ ’ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਕਿਮ ਦੇ ਪਰਮਾਣੂ ਸਮੱਗਰੀ ਬਣਾਉਣ ਵਾਲੇ ਪਲਾਂਟ ’ਚ ਜਾਣ ਨਾਲ ਉੱਤਰ ਕੋਰੀਆ ਦੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ’ਚ ਵਾਧੇ ’ਤੇ ਲਗਾਤਾਰ ਜ਼ੋਰ ਦੇਣ ਦਾ ਸੰਕੇਤ ਵੀ ਮਿਲਿਆ ਹੈ। ਟਰੰਪ ਨੇ ਵੈਸੇ ਕਿਹਾ ਹੈ ਕਿ ਉਹ ਕੂਟਨੀਤੀ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕਿਮ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਆਪਣੇ ਪਿਛਲੇ ਕਾਰਜਕਾਲ ਦੌਰਾਨ ਟਰੰਪ ਨੇ ਤਿੰਨ ਵਾਰ ਕਿਮ ਨਾਲ ਮੁਲਕਾਤ ਕੀਤੀ ਸੀ। ਕਈ ਮਾਹਿਰ ਮੰਨਦੇ ਹਨ ਕਿ ਉੱਤਰ ਕੋਰੀਆ ਪਾਬੰਦੀਆਂ ’ਚ ਰਾਹਤ ਲੈਣ ਲਈ ਅਜਿਹੀ ਰਣਨੀਤੀ ਬਣਾ ਰਿਹਾ ਹੈ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੀ ਰਿਪੋਰਟ ’ਚ ਇਹ ਨਹੀਂ ਦੱਸਿਆ ਗਿਆ ਕਿ ਕਿਮ ਨੇ ਕਿਹੜੇ ਪਲਾਂਟ ਦਾ ਦੌਰਾ ਕੀਤਾ ਹੈ। ਉਂਝ ਕਿਮ ਦੇ ਦੌਰੇ ਸਬੰਧੀ ਤਸਵੀਰਾਂ ਤੋਂ ਸੰਕੇਤ ਮਿਲਦਾ ਹੈ ਕਿ ਉਸ ਨੇ ਯੂਰੇਨੀਅਮ ਨਾਲ ਸਬੰਧਤ ਕੇਂਦਰ ਦਾ ਦੌਰਾ ਕੀਤਾ ਸੀ, ਜਿਥੇ ਉਹ ਪਿਛਲੇ ਸਤੰਬਰ ’ਚ ਵੀ ਗਿਆ ਸੀ। ਉੱਤਰੀ ਕੋਰੀਆ ਨੇ ਐਤਵਾਰ ਨੂੰ ਕਰੂਜ਼ ਮਿਜ਼ਾਈਲ ਪ੍ਰਣਾਲੀ ਦਾ ਪਰੀਖਣ ਕੀਤਾ ਸੀ ਅਤੇ ਉਸ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਮਸ਼ਕਾਂ ਦਾ ਢੁੱਕਵਾਂ ਜਵਾਬ ਦੇਣ ਦਾ ਅਹਿਦ ਲਿਆ ਸੀ। 

Related posts

1971 ਦੀ ਜੰਗ ‘ਤੇ ਜਨਰਲ ਬਾਜਵਾ ਦਾ ਵਿਵਾਦਤ ਬਿਆਨ ਕਿਹਾ- ਭਾਰਤ ਦੇ ਸਾਹਮਣੇ ਸਿਰਫ਼ 34 ਹਜ਼ਾਰ ਸੈਨਿਕਾਂ ਨੇ ਕੀਤਾ ਸੀ ਆਤਮ ਸਮਰਪਣ

On Punjab

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਸਮੇਤ ਇਨ੍ਹਾਂ ਬਜ਼ੁਰਗਾਂ ਨੂੰ ਪਦਮਸ਼੍ਰੀ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

On Punjab

Chinese Diplomat Li Yang ਦਾ ਵਿਵਾਦਤ ਟਵੀਟ, ਟਰੂਡੋ ਨੂੰ ਕਿਹਾ-ਅਮਰੀਕਾ ਪਿੱਛੇ ਭੱਜਣ ਵਾਲਾ ਕੁੱਤਾ

On Punjab