ਸ੍ਰੀਨਗਰ- ਉੱਤਰ-ਪੱਛਮੀ ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6 ਮਾਪੀ ਗਈ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ 35 ਕਿਲੋਮੀਟਰ (21.75 ਮੀਲ) ਦੀ ਡੂੰਘਾਈ ’ਤੇ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਦੌਰਾਨ ਦਿੱਲੀ ਵਿੱਚ ਵੀ ਸੋਮਵਾਰ ਸਵੇਰੇ 2.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਸਵੇਰੇ 8:44 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਉੱਤਰੀ ਦਿੱਲੀ ਵਿੱਚ ਸੀ ਅਤੇ 5 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਕੌਮੀ ਰਾਜਧਾਨੀ ਭੂਚਾਲ ਦੇ ਸਰਗਰਮ ਖੇਤਰਾਂ ਦੇ ਜ਼ੋਨ ਚਾਰ ਵਿੱਚ ਆਉਂਦੀ ਹੈ, ਜੋ ਕਿ ਦੂਜੀ ਸਭ ਤੋਂ ਉੱਚੀ ਸ਼੍ਰੇਣੀ ਹੈ। ਹਾਲੀਆ ਸਾਲਾਂ ਵਿੱਚ ਦਿੱਲੀ-ਐਨਸੀਆਰ ਵਿੱਚ 4 ਤੀਬਰਤਾ ਵਾਲੇ ਕਈ ਭੂਚਾਲ ਆਏ ਹਨ। 2022 ਵਿੱਚ ਦਿੱਲੀ ਦੇ ਗੁਆਂਢੀ ਰਾਜ, ਹਰਿਆਣਾ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਪਿਛਲੇ 10 ਸਾਲਾਂ ਵਿੱਚ 5 ਤੀਬਰਤਾ ਤੋਂ ਵੱਧ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਕੀਤੇ ਗੲੈ ਹਨ। ਗਿਆ ਹੈ।

