60.15 F
New York, US
May 16, 2024
PreetNama
ਸਿਹਤ/Health

ਉਂਗਲਾਂ ਦੇ ਪਟਾਕੇ ਵਜਾਉਣਾ ਚੰਗੀ ਆਦਤ ਹੈ ਜਾਂ ਬੁਰੀ, ਕੀ ਤੁਸੀਂ ਵੀ ਕਰਦੋ ਹੋ ਅਜਿਹਾ? ਜਾਣੋ ਇਸ ਨਾਲ ਹੋਣ ਵਾਲੇ ਫਾਇਦੇ ਤੇ ਨੁਕਸਾਨਾਂ ਬਾਰੇ!

ਅਕਸਰ ਖਾਲੀ ਸਮੇਂ ਲੋਕਾਂ ਨੂੰ ਆਪਣੀਆਂ ਉਂਗਲਾਂ ਦੇ ਪਟਾਕੇ ਵਜਾਉਂਦੇ ਹੋਏ ਦੇਖਿਆ ਹੋਵੇਗਾ। ਹੋ ਸਕਦਾ ਹੈ ਕਿ ਤੁਹਾਨੂੰ ਵੀ ਉਂਗਲਾਂ ਦੇ ਪਟਾਕੇ ਪਾਉਣ ਦੀ ਆਦਤ ਹੋਵੇ। ਘਰ ਦੇ ਵੱਡੇ-ਬਜ਼ੁਰਗ ਅਕਸਰ ਤੁਹਾਨੂੰ ਉਂਗਲਾਂ ਦੇ ਪਟਾਕੇ ਪਾਉਂਦੇ ਹੋਏ ਦੇਖਣ ‘ਤੇ ਟੋਕਦੇ ਹੋਣਗੇ। ਘਰ ਦੇ ਬੱਚਿਆਂ ਨੂੰ ਉਂਗਲਾਂ ਦੇ ਪਟਾਕੇ ਨਾ ਪਾਉਣ ਦੀ ਸਲਾਹ ਤਾਂ ਦਿੱਤੀ ਜਾਂਦੀ ਹੈ, ਪਰ ਬੱਚੇ ਜਦੋਂ ਪੁੱਛਦੇ ਹਨ ਕਿ ਕਿਉਂ ਨਹੀਂ ਪਟਾਕੇ ਪਾਉਣੇ ਚਾਹੀਦੇ ਤਾਂ ਵੱਡੇ ਇਸਦਾ ਜਵਾਬ ਨਹੀਂ ਦੇ ਪਾਉਂਦੇ!

ਕਈ ਵਾਰ ਘਬਰਾਹਟ, ਬੋਰੀਅਤ ਜਾਂ ਖਾਲੀਪਨ ਕਾਰਨ ਵੀ ਉਂਗਲਾਂ ਦੇ ਪਟਾਕੇ ਵਜਾਉਣ ਦੀ ਆਦਤ ਪੈ ਜਾਂਦੀ ਹੈ। ਅਕਸਰ ਲੋਕ ਦਿਨ ਵੇਲੇ ਇਕ ਜਾਂ ਦੋ ਵਾਰ ਤਾਂ ਉਂਗਲਾਂ ਦੇ ਪਟਾਕੇ ਵਜਾ ਹੀ ਲੈਂਦੇ ਹਨ। ਵੱਡਿਆਂ ਨੂੰ ਦੇਖ ਕੇ ਛੋਟੇ ਬੱਚੇ ਵੀ ਅਜਿਹਾ ਕਰਨ ਲਗਦੇ ਹਨ ਤੇ ਇਹ ਉਨ੍ਹਾਂ ਦੀ ਆਦਤ ‘ਚ ਸ਼ੁਮਾਰ ਹੋ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਉਂਗਲਾਂ ਦੇ ਪਟਾਕੇ ਪਾਉਣ ਦੀ ਆਦਤ ਚੰਗੀ ਹੈ ਜਾਂ ਬੁਰੀ? ਇਸ ਦੇ ਫਾਇਦੇ ਹੁੰਦੇ ਹਨ ਜਾਂ ਨੁਕਸਾਨ?

ਚੰਗੀ ਆਦਤ ਹੈ ਜਾਂ ਬੁਰੀ

ਮਾਹਿਰਾਂ ਮੁਤਾਬਕ ਅਜਿਹਾ ਕਰਨਾ ਨਾ ਤਾਂ ਚੰਗੀ ਆਦਤ ਹੈ ਤੇ ਨਾ ਹੀ ਬੁਰੀ। ਕਿਹਾ ਜਾਂਦਾ ਹੈ ਕੇ ਉਂਗਲਾਂ ਦੇ ਪਟਾਕੇ ਵਜਾਉਣ ਨਾਲ ਬੁਖਾਰ, ਜੋੜਾਂ ‘ਚ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ, ਪਰ ਇਸ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਪਰ ਕਈ ਹੈਲਥ ਸਟੱਡੀ ‘ਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਜੋੜਾਂ ‘ਚ ਦਰਦ ਜਾਂ ਹੋਰ ਸਮੱਸਿਆ ਹੋ ਸਕਦੀ ਹੈ।

ਉਂਗਲਾਂ ਦੇ ਪਟਾਕੇ ਵਜਾਉਣ ‘ਤੇ ਕਿਉਂ ਆਉਂਦੀ ਹੈ ਆਵਾਜ਼

ਸਾਡੇ ਸਰੀਰ ਦੇ ਕਈ ਅੰਗ ਢੇਰ ਸਾਰੀਆਂ ਹੱਡੀਆਂ ਦੇ ਜੁੜਨ ਨਾਲ ਬਣਦੇ ਹਨ। ਉਂਗਲਾਂ ਦੀਆਂ ਦੋ ਹੱਡੀਆਂ ਦੇ ਜੋੜਾਂ ਵਿਚਕਾਰ ਇਕ ਲਿਕਵਿਡ ਭਰਿਆ ਹੁੰਦਾ ਹੈ, ਜੋ ਹੱਡੀਆਂ ‘ਚ ਇਕ ਤਰ੍ਹਾਂ ਨਾਲ ਗ੍ਰੀਸਿੰਗ ਦਾ ਕੰਮ ਕਰਦਾ ਹੈ। ਇਹ ਲਿਗਾਮੈਂਟ ਸਾਈਨੋਵਾਇਲ ਫਲੂਇਡ ਹੁੰਦਾ ਹੈ ਤੇ ਇਹ ਹੱਡੀਆਂ ਦੀ ਬਿਹਤਰ ਮੂਵਮੈਂਟ ਲਈ ਜ਼ਰੂਰੀ ਹੁੰਦਾ ਹੈ। ਜਦੋਂ ਵਾ-ਵਾਰ ਉਂਗਲਾਂ ਦੇ ਪਟਾਕੇ ਵਜਾਏ ਜਾਂਦੇ ਹਨ ਤਾਂ ਇਸ ਨਾਲ ਇਹ ਲਿਗਾਮੈਂਟ ਘੱਟ ਹੋਣ ਲਗਦਾ ਹੈ ਤੇ ਹੱਡੀਆਂ ਆਪਸ ‘ਚ ਰਗੜਾਂ ਖਾਣ ਲਗਦੀਆਂ ਹਨ। ਹੱਡੀਆਂ ‘ਚ ਭਰੇ ਕਾਰਬਨ ਡਾਈ-ਆਕਸਾਈਡ ਦੇ ਬੁਲਬੁਲੇ ਫੁੱਟਣ ਲੱਗਦੇ ਹਨ। ਅਜਿਹਾ ਹੋਣ ਤੇ ਹੱਡੀਆਂ ਦੇ ਰਗੜ ਖਾਣ ਨਾਲ ਆਵਾਜ਼ ਆਉਂਦੀ ਹੈ।

ਕੀ ਜੋੜਾਂ ਦੇ ਦਰਦ ਨਾਲ ਵੀ ਹੈ ਸੰਬੰਧ

ਉਂਗਲਾਂ ਦੇ ਪਟਾਕੇ ਵਜਾਉਣ ਨਾਲ ਜੋੜਾਂ ਦੇ ਆਸ-ਪਾਸ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਲਈ ਲੋਕ ਉਂਗਲਾਂ ਦੇ ਪਟਾਕੇ ਵਜਾਉਂਦੇ ਹਨ ਤੇ ਅਜਿਹਾ ਕਰ ਕੇ ਉਹ ਆਰਾਮ ਮਹਿਸੂਸ ਕਰਦੇ ਹਨ। ਕੁਝ ਹੈਲਥ ਸਟੱਡੀਜ਼ ‘ਚ ਕਿਹਾ ਗਿਆ ਹੈ ਕਿ ਵਾਰ-ਵਾਰ ਉਂਗਲਾਂ ਦੇ ਪਟਾਕੇ ਵਜਾਉਣ ਨਾਲ ਉਂਗਲਾਂ ‘ਚ ਖਿਚਾਅ ਹੁੰਦਾ ਹੈ ਤੇ ਇਹ ਲਿਗਾਮੈਂਟਸ ਦੇ ਸੀਕ੍ਰਿਸ਼ਨ ਨੂੰ ਪ੍ਰਭਾਵਿਤ ਕਰਦਾ ਹੈ। ਹੱਡੀਆਂ ‘ਚ ਰਗੜ ਪੈਦਾ ਹੋਣ ਨਾਲ ਲੰਬੇ ਸਮੇਂ ਬਾਅਦ ਤੁਹਾਨੂੰ ਇਹ ਅਰਥਰਾਈਟਿਸ ਦਾ ਸ਼ਿਕਾਰ ਬਣਾ ਸਕਦੀ ਹੈ।

ਉੱਥੇ ਹੀ ਡਾਕਟਰ ਦੱਸਦੇ ਹਨ ਕਿ ਜੋੜਾਂ ਦੇ ਦਰਦ ਨਾਲ ਇਸ ਦਾ ਕੋਈ ਖਾਸ ਸੰਬੰਧ ਨਹੀਂ ਹੈ। ਕਈ ਮਾਮਲਿਆਂ ‘ਚ ਤਾਂ ਇਸ ਨਾਲ ਜੁੜੇ ਮੁਲਾਇਮ ਬਣ ਸਕਦੇ ਹਨ ਤੇ ਇਹ ਹਾਈਪਰ-ਮੋਬਾਈਲ ਜੁਆਇੰਟ ਦਾ ਕਾਰਨ ਬਣ ਸਕਦਾ ਹੈ। ਕਲਾਸਿਕਲ ਏਰਾ ਦੇ ਮਸ਼ਹੂਰ ਵਾਇਲਿਨ ਵਾਦਕ ਤੇ ਕੰਪੋਜ਼ਰ ਨਿਕੋਲੋ ਪਗਾਨਿਨੀ ਮਾਰਫਨ ਸਿੰਡਰੋਮ (ਹਾਈਪਰ-ਮੋਬਾਈਲ ਜੁਆਇੰਟ) ਨਾਲ ਹੀ ਪੀੜਤ ਸਨ, ਪਰ ਉਨ੍ਹਾਂ ਦੀਆਂ ਉਂਗਲਾਂ ਲੰਬੀਆਂ ਸਨ ਤੇ ਉਹ ਆਪਣੇ ਹਾਈਪਰ-ਮੋਬਾਈਲ ਜੁਆਇੰਟ ਦੀ ਵਜ੍ਹਾ ਉਸ ਸਮੇਂ ਦੌਰਾਨ ਬੇਹੱਦ ਆਸਾਨੀ ਨਾਲ ਵਾਇਲਨ ਵਜਾਉਂਦੇ ਸਨ।

Related posts

On Punjab

Punjab Corona Cases Today:ਨਹੀਂ ਰੁੱਕ ਰਹੀ ਪੰਜਾਬ ‘ਚ ਕੋਰੋਨਾ ਦੀ ਰਫ਼ਤਾਰ, 76 ਲੋਕਾਂ ਦੀ ਮੌਤ, 2441 ਨਵੇਂ ਕੋਰੋਨਾ ਕੇਸ

On Punjab

ਦਿਨ ਭਰ ਰਹਿਣਾ ਤਰੋਤਾਜ਼ਾ ਤਾਂ ਰੋਜ਼ਾਨਾ ਪੀਓ ਇਹ ਚੀਜ਼

On Punjab