PreetNama
ਖੇਡ-ਜਗਤ/Sports News

ਇੰਡੋਨੇਸ਼ੀਆ ਮਾਸਟਰਜ਼ ਦੇ ਦੂਜੇ ਗੇੜ ‘ਚ ਪੁੱਜੇ ਸਿੰਧੂ ਤੇ ਲਕਸ਼ੇ

ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਲੈਅ ਵਿਚ ਚੱਲ ਰਹੇ ਲਕਸ਼ੇ ਸੇਨ ਨੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਜਿੱਤ ਦਰਜ ਕਰ ਕੇ ਦੂਜੇ ਗੇੜ ਵਿਚ ਥਾਂ ਬਣਾਈ। ਤੀਜਾ ਦਰਜਾ ਹਾਸਲ ਤੇ ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਥਾਈਲੈਂਡ ਦੀ ਸੁਪਾਨੀਦਾ ਕੇਟਥੋਂਗ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿਚ 43 ਮਿੰਟ ਵਿਚ 21-15, 21-19 ਨਾਲ ਹਰਾਇਆ। ਉਹ ਦੂਜੇ ਗੇੜ ਵਿਚ ਸਪੇਨ ਦੀ ਕਲਾਰਾ ਅਜੁਰਮੇਂਦੀ ਨਾਲ ਭਿੜੇਗੀ। ਮਰਦ ਸਿੰਗਲਜ਼ ਵਿਚ ਲਕਸ਼ੇ ਨੇ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਜਾਪਾਨ ਦੇ ਕੇਂਤਾ ਸੁਨੇਯਾਮਾ ‘ਤੇ ਜਿੱਤ ਦਰਜ ਕੀਤੀ। ਲਕਸ਼ੇ ਨੇ ਇਕ ਘੰਟੇ ਅੱਠ ਮਿੰਟ ਤਕ ਚੱਲੇ ਰੋਮਾਂਚਕ ਮੁਕਾਬਲੇ ਵਿਚ ਸੁਨੇਯਾਮਾ ਨੂੰ 21-17, 18-21, 21-17 ਨਾਲ ਹਰਾ ਕੇ ਉਲਟਫੇਰ ਕੀਤਾ। ਲਕਸ਼ੇ ਅਗਲੇ ਗੇੜ ਵਿਚ ਸਿਖਰਲਾ ਦਰਜਾ ਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਜਾਪਾਨ ਦੇ ਕੇਂਤੋ ਮੋਮੋਤਾ ਨਾਲ ਭਿੜਨਗੇ।

Related posts

ਭਾਰਤੀ ਮੁੱਕੇਬਾਜ਼ ਮੈਰੀ ਕਾਮ ਨੇ ਰਚਿਆ ਇਤਿਹਾਸ, ਅੱਠ ਤਗਮੇ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਾਕਸਰ

On Punjab

ਪਾਕਿਸਤਾਨ ਕ੍ਰਿਕਟ ਬੋਰਡ ਨੂੰ ਝਟਕਾ, ਖੋਹੀ Asia Cup 2020 ਦੀ ਮੇਜ਼ਬਾਨੀ

On Punjab

Tokyo Olympics 2021 : Tokyo Olympics ’ਚ ਜਾਣ ਵਾਲੇ ਕਿਹੜੇ ਭਾਰਤੀ ਖਿਡਾਰੀਆਂ ਨੇ ਕੀਤਾ ਕੁਆਲੀਫਾਈ, ਇਥੇ ਦੇਖੋ ਪੂਰੀ ਲਿਸਟਭਾਰਤੀ ਓਲੰਪਿਕ ਸੰਘ ਨੇ ਟੋਕੀਓ ਵਿਚ ਕਰਵਾਏ ਜਾਣ ਵਾਲੇ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਲਈ ਲਗਪਗ 201 ਮੈਂਬਰਾਂ ਦੀ ਟੀਮ ਤਿਆਰ ਕੀਤੀ ਹੈ ਜੋ ਮੈਡਲਾਂ ਦੀ ਇਸ ਦੌਡ਼ ਵਿਚ ਜਿੱਤ ਹਾਸਲ ਕਰਨ ਲਈ ਜਾਵੇਗੀ। ਭਾਰਤੀ ਟੀਮ ਦੇ ਦਸਤੇ ਵਿਚ 126 ਖਿਡਾਰੀ ਅਤੇ 75 ਸਪੋਰਟਿੰਗ ਸਟਾਫ ਸ਼ਾਮਲ ਹੋਵੇਗਾ। ਭਾਰਤੀ ਟੀਮ ਵਿਚ 56 ਫੀਸਦ ਪੁਰਸ਼ ਅਤੇ 44 ਫੀਸਦ ਔਰਤਾਂ ਸ਼ਾਮਲ ਹਨ। 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਇਵੈਂਟ ਲਈ ਭਾਰਤੀ ਟੀਮ ਨੇ ਦੋ ਝੰਡਾਬਰਦਾਰਾਂ ਦੀ ਚੋਣ ਕੀਤੀ ਹੈ, ਜਿਸ ਵਿਚ ਇਕ ਔਰਤ ਅਤੇ ਇਕ ਪੁਰਸ਼ ਸ਼ਾਮਲ ਹੈ। ਮਹਿਲਾਵਾਂ ਵਿਚੋਂ ਬਾਕਸਿੰਗ ਦੀ ਖਿਡਾਰਣ ਮੈਰੀਕਾਮ ਤੇ ਪੁਰਸ਼ਾਂ ਵਿਚੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਟੀਮ ਓਪਨਿੰਗ ਸੈਰੇਮਨੀ ਵਿਚ ਝੰਡਾਬਰਦਾਰ ਦੀ ਭੂਮਿਕਾ ਅਦਾ ਕਰਨਗੇ।

On Punjab