PreetNama
ਖੇਡ-ਜਗਤ/Sports News

ਇੰਡੀਆ ਟੀਮ ਨੇ ਪਹਿਲਾਂ ਟੌਸ ਜਿੱਤ ਚੁਣੀ ਬੱਲੇਬਾਜ਼ੀ

ਨਵੀਂ ਦਿੱਲੀ: ਆਈਸੀਸੀ ਕ੍ਰਿਕਟ ਵਰਲਡ ਕੱਪ 2019 ‘ਚ ਭਾਰਤੀ ਟੀਮ ਅੱਜ ਆਪਣੇ ਅਗਲੇ ਮੁਕਾਬਲੇ ਲਈ ਮੈਦਾਨ ‘ਚ ਉੱਤਰ ਚੁੱਕੀ ਹੈ। ਇਸ ‘ਚ ਉਸ ਦਾ ਮੁਕਾਬਲਾ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਟੀਮ ਵੈਸਟ ਇੰਡੀਜ਼ ਨਾਲ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਹੋਇਆ। ਜਦਕਿ ਵੈਸਟ ਇੰਡੀਜ਼ ਨੇ ਆਪਣੀ ਟੀਮ ‘ਚ ਦੋ ਅਹਿਮ ਬਦਲਾਅ ਕੀਤੇ ਹਨ। ਟੀਮ ਨੇ ਅੱਜ ਮੈਚ ‘ਚ ਈਵਾਨ ਲੁਇਸ ਤੇ ਏਅਲੇ ਨਰਸ ਨੂੰ ਬਾਹਰ ਕਰ ਉਨ੍ਹਾਂ ਦੀ ਥਾਂ ਸੁਨੀਲ ਐਂਬ੍ਰਿਸ ਤੇ ਫੇਬੀਅਨ ਏਲਿਨ ਨੂੰ ਮੌਕਾ ਦਿੱਤਾ ਹੈ।

ਦੋਵਾਂ ਟੀਮਾਂ ‘ਚ ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੇਫਰਡ ‘ਚ ਹੋ ਰਿਹਾ ਹੈ। ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਅਜੇ ਤਕ ਕੋਈ ਮੈਚ ਨਹੀ ਹਾਰੀ ਤੇ ਟੀਮ ਇਸੇ ਸਿਲਸਿਲੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।

Related posts

Sourav Ganguly ਨੇ ਅਮਿਤ ਸ਼ਾਹ ਨਾਲ ਸਾਂਝਾ ਕੀਤਾ ਮੰਚ, ਬੀਜੇਪੀ ’ਚ ਸ਼ਾਮਿਲ ਹੋਣ ਦੇ ਸਵਾਲ ’ਤੇ ਦਿੱਤਾ ਇਹ ਜਵਾਬ

On Punjab

ਓਲੰਪਿਕ ਕਰਵਾਉਣਾ ‘ਸੁਸਾਈਡ ਮਿਸ਼ਨ’ ਵਰਗਾ : ਮਿਕੀਤਾਨੀ

On Punjab

FIFA : ਲਿਓਨੇਲ ਮੇਸੀ ਨੇ ਫੁੱਟਬਾਲ ਗਰਾਊਂਡ ਤੋਂ ਲੈ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾਈ, ਅਬੂ ਧਾਬੀ ‘ਚ ਕੀਤਾ 91ਵਾਂ ਗੋਲ

On Punjab