PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਜੀ. ਤੇਜ ਬਾਂਸਲ ਨੇ ਮੁੱਖ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਰਾਮਪੁਰਾ ਫੂਲ:  ਇੰਜੀਨੀਅਰ ਤੇਜ ਬਾਂਸਲ ਨੇ ਤਰੱਕੀ ਮਿਲਣ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਇੰਜੀਨੀਅਰ ਵਜੋਂ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਅਹੁਦੇ ਸੰਭਾਲਣ ਸਮੇਂ ਜੇ. ਈ. ਕੌਂਸਲ ਵੱਲੋਂ ਫੁੱਨਾਂ ਦ ਗੁਲਦੱਸੇ ਭੇਂਟ ਕਰਦਿਆਂ ਸ੍ਰੀ ਤੇਜ ਬਾਂਸਲ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਤੇਜ ਬਾਂਸਲ ਨੇ ਜਥੇਬੰਦੀ ਦੇ ਆਗੂਆਂ ਨੂੰ ਜੀ ਆਇਆ ਆਖਿਆ ਤੇ ਧੰਨਵਾਦ ਕਰਦਿਆਂ ਕਿਹਾ ਕਿ ਤਾਪ ਘਰ ਦੀਆਂ ਜ਼ਿੰਮੇਵਾਰੀ ਹਰ ਕਰਮਚਾਰੀ ਨੂੰ ਤਨਦੇਹੀ ਨਾਲ ਨਿਭਾਂਉਣ ਅਤੇ ਹਰ ਸਮੇਂ ਉਨ੍ਹਾਂ ਨਾਲ ਖੜਨ ਦਾ ਭਰੋਸਾ ਦੁਆਇਆ। ਇਸ ਮਿਲਣੀ ਵਿਚ ਜਥੇਦਾਰ ਦੇ ਲਹਿਰਾ ਮੁਹੱਬਤ ਸਰਕਲ ਪ੍ਰਧਾਨ ਇੰਜੀਨੀਅਰ ਕੁਲਵਿੰਦਰ ਸਿੰਘ, ਇੰਜੀਨੀਅਰ ਜਸਮੀਤ ਸਿੰਘ, ਇੰਜੀਨੀਅਰ ਮਨਦੀਪ ਸਿੰਘ, ਇੰਜੀਨੀਅਰ ਸ਼ਾਮ ਲਾਲ, ਇੰਜੀਨੀਅਰ ਪਵਨ ਕੁਮਾਰ, ਇੰਜੀਨੀਅਰ ਹਰਪਿੰਦਰ ਸਿੰਘ ਮੌਕੇ ’ਤੇ ਮੌਜੂਦ ਸਨ।

Related posts

ਬ੍ਰਿਟੇਨ ‘ਚ ਲੁੱਟ ਦੌਰਾਨ ਬਹਾਦਰੀ ਦਿਖਾਉਣ ਵਾਲਾ ਭਾਰਤੀ ਸਨਮਾਨਿਤ

On Punjab

ਨਵਾਂ ਫਰਮਾਨ : ਵਿਦੇਸ਼ੀ ਕਰੰਸੀ ‘ਤੇ ਲਗੀ ਰੋਕ, ਅਰਥਵਿਵਸਥਾ ‘ਤੇ ਪਵੇਗਾ ਅਸਰ

On Punjab

ਕੇਜਰੀਵਾਲ ਨੇ ਕੀਤਾ ਆਟੋ-ਟੈਕਸੀ ਤੇ ਈ-ਰਿਕਸ਼ਾ ਚਲਾਉਣ ਵਾਲਿਆਂ ਨੂੰ 5-5 ਹਜ਼ਾਰ ਦੇਣ ਦਾ ਐਲਾਨ

On Punjab