PreetNama
ਖਾਸ-ਖਬਰਾਂ/Important News

ਇੰਗਲੈਂਡ ਦੀ ਅਦਾਲਤ ਨੇ ਠੁਕਰਾਈ ਸਿੱਖਾਂ ਮੰਗ

ਲੰਡਨ: ਇੰਗਲੈਂਡ ਦੀ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ’ਚ ਸਿੱਖ ਕੌਮ ਲਈ ਵੱਖਰਾ ਕਾਲਮ ਦਰਜ ਕਰਨ ਦੀ ਮੰਗ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਜਸਟਿਸ ਬੇਵੇਰਲੀ ਲੈਂਗ ਨੇ ਕਿਹਾ ਕਿ ਇਹ ਸੰਸਦੀ ਮਰਿਆਦਾ ਦੀ ਉਲੰਘਣਾ ਹੈ।

ਸਿੱਖ ਫੈਡਰੇਸ਼ਨ (ਯੂਕੇ) ਤੇ ਯੂਕੇ ਦੇ ਕੈਬਨਿਟ ਦਫ਼ਤਰ ਵਿਚਕਾਰ ਹੋਈ ਜਿਰ੍ਹਾ ਮਗਰੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਦੋ ਦਿਨ ਵਿਚਾਰਨ ਮਗਰੋਂ ਨਵੰਬਰ ’ਚ ਜੱਜ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਪਿਛਲੇ ਹਫ਼ਤੇ ਸੁਣਾਏ ਗਏ ਫ਼ੈਸਲੇ ’ਚ ਜੱਜ ਲੈਂਗ ਨੇ ਕਿਹਾ ਕਿ ਇਹ ਕੋਈ ਨਿਵੇਕਲਾ ਕੇਸ ਨਹੀਂ ਜੋ ਆਮ ਨਿਯਮਾਂ ਤੋਂ ਥਿੜਕਦਾ ਹੋਵੇ।

ਫ਼ੈਸਲੇ ’ਚ ਕਿਹਾ ਗਿਆ ਕਿ ਮੰਤਰਾਲੇ ਨੇ ਅਜੇ ਇਸ ਬਾਬਤ ਕੋਈ ਫ਼ੈਸਲਾ ਨਹੀਂ ਲਿਆ ਤੇ ਨਾ ਹੀ ਕਿਸੇ ਖਰੜੇ ਨੂੰ ਸੰਸਦ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਸਿੱਖ ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਲੈਣਗੇ।

Related posts

ਆਈਪੀਐੱਲ: ਦਿੱਲੀ ਕੈਪੀਟਲਜ਼ ਵੱਲੋਂ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ

On Punjab

2 ਦਿਨ ਦੇ ਸੀਬੀਆਈ ਰਿਮਾਂਡ ‘ਤੇ ਮਨੀਸ਼ ਸਿਸੋਦੀਆ , ਜ਼ਮਾਨਤ ‘ਤੇ 10 ਮਾਰਚ ਨੂੰ ਆਵੇਗਾ ਫੈਸਲਾ

On Punjab

ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਸਿੱਖਾਂ ਦੀ ਚੜ੍ਹਤ

On Punjab