PreetNama
ਖਾਸ-ਖਬਰਾਂ/Important News

ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ, ਹਰ ਮਿੰਟ ਕਮਾਉਂਦਾ ਲੱਖਾਂ ਰੁਪਏ

ਨਵੀਂ ਦਿੱਲੀਹਾਲ ਹੀ ‘ਚ ਜੀਓ ਗੀਗਾਫਾਈਬਰ ਪਲਾਨ ਲਾਂਚ ਕਰਨ ਵਾਲੇ ਮੁਕੇਸ਼ ਅੰਬਾਨੀ ਭਾਰਤ ਹੀ ਨਹੀ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਹਨ। ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਦਾ ਸਾਲਾਨਾ ਪੈਕੇਜ 15 ਕਰੋੜ ਰੁਪਏ ਹੈ। ਅੰਬਾਨੀ ਪਰਿਵਾਰ ਦੀ ਕੁੱਲ ਕਮਾਈ 50.4 ਬਿਲੀਅਨ ਡਾਲਰ (5,040 ਕਰੋੜ ਰੁਪਏਹੈ। ਇਸ ਦੇ ਨਾਲ ਹੀ ਅੰਬਾਨੀ ਪਰਿਵਾਰ ਵਰਲਡ ਰਿਚੈਸਟ ਫੈਮਿਲੀਜ਼ 2019 ਦੀ ਲਿਸਟ ‘ਚ 9ਵੇਂ ਨੰਬਰ ‘ਤੇ ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ 9ਵੇਂ ਅਮੀਰ ਪਰਿਵਾਰ ਦੀ ਕੁਲ ਕਮਾਈ ਇੰਨੀ ਜ਼ਿਆਦਾ ਹੈ ਤਾਂ ਦੁਨੀਆ ਦੇ ਸਭ ਤੋਂ ਅਮੀਰ ਪਰਿਵਾਰ ਦੀ ਕਮਾਈ ਕਿੰਨੀ ਹੋਵੇਗੀਇਸ ਲਿਸਟ ‘ਚ ਸਭ ਤੋਂ ਉੱਤੇ ਸੁਪਰ ਮਾਰਕਿਟ ਵਾਲਮਾਰਟ ਨੂੰ ਚਲਾਉਣ ਵਾਲਾ ਪਰਿਵਾਰ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸੁਪਰ ਮਾਰਕਿਟ ਹੈ। ਜਿਸ ਨਾਲ ਪਰਿਵਾਰ ਹਰ ਮਿੰਟ$70,000 (49,87,675 ਰੁਪਏਕਮਾ ਰਿਹਾ ਹੈ।

ਬਲੂਮਬਰਗ ਨੇ ਦੁਨੀਆ ਦੇ 25 ਅਮੀਰ ਪਰਿਵਾਰਾਂ ਦੀ ਲਿਸਟ ਕੱਢੀ ਹੈਜਿਸ ‘ਚ ਪਹਿਲੇ ਨੰਬਰ ‘ਤੇ ਵਾਲਮਾਰਟ ਪਰਿਵਾਰ ਹੈ ਜੋ ਹਰ ਮਿੰਟ ਕਰੀਬ 50 ਲੱਖ ਰੁਪਏਹਰ ਘੰਟੇ ਕਰੀਬ 28 ਕਰੋੜ 46 ਲੱਖ ਰੁਪਏ ਤੇ ਹਰ ਦਿਨ 100 ਮਿਲੀਅਨ ਯਾਨੀ ਕਰੀਬ ਅਰਬ 12 ਕਰੋੜ ਰੁਪਏ ਦੀ ਕਮਾਈ ਕਰਦਾ ਹੈ।ਇਨ੍ਹਾਂ ਸਾਰੇ ਅਮੀਰ ਪਰਿਵਾਰਾਂ ਕੋਲ 1.4 ਟ੍ਰਿਲੀਅਨ ਡਾਲਰ ਹਨ। ਵਾਲਮਾਰਟ ਫੈਮਿਲੀ ਤੋਂ ਇਲਾਵਾ ਇਨ੍ਹਾਂ ਪਰਿਵਾਰਾਂ ‘ਚ ਸਨਿਕਰ ਤੇ ਮਾਰਸ ਬਾਰਸ ਬਣਾਉਣ ਵਾਲੀ ਮਾਰਸ ਫੈਮਿਲੀਫਰਾਰੀਬੀਐਮਡਬਲੂਹਿਆਤ ਹੋਟਲਸ ਨੂੰ ਚਲਾਉਣ ਵਾਲੇ ਪਰਿਵਾਰ ਸ਼ਾਮਲ ਹਨ।

Related posts

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab

ਸੁਖਬੀਰ ਬਾਦਲ ਨੂੰ ਅਣਜਾਣ, ਕੈਪਟਨ ਅਮਰਿੰਦਰ ਨੂੰ ਧੋਖੇਬਾਜ਼ ਅਤੇ ਮੋਦੀ ਨੂੰ ‘ਜੁਮਲਿਆਂ ਦਾ ਉਸਤਾਦ’ ਦੱਸਿਆ

On Punjab

ਇਹ ਸਮਾਂ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਦਾ; ਨਾ ਕਿ ਸਿਆਸਤ ਕਰਨ ਦਾ : ਐਡਵੋਕੇਟ ਧਾਮੀ

On Punjab