PreetNama
ਸਿਹਤ/Health

ਇਹ ਜੂਸ ਤੁਹਾਡੇ ਸਰੀਰ ਲਈ ਹੋ ਸਕਦਾ ਹੈ ਲਾਭਕਾਰੀ

This juice beneficial: ਗਰਮੀਆਂ ‘ਚ ਗੰਨੇ ਦਾ ਜੂਸ ਪੀਣਾ ਸਭ ਤੋਂ ਲਾਭਦਾਇਕ ਹੈ। ਗੰਨੇ ਦਾ ਜੂਸ ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਹੋਣ ਵਾਲੀਆਂ ਬੀਮਾਰੀਆਂ ਨੂੰ ਵੀ ਖਤਮ ਕਰਦਾ ਹੈ। ਇਹ ਤੇਜ਼ੀ ਨਾਲ ਭਾਰ ਘਟਾਉਂਦਾ ਹੈ ਕਿਉਂਕਿ ਇਕ ਗਿਲਾਸ ਗੰਨੇ ਦੇ ਜੂਸ ‘ਚ 111 ਕੈਲੋਰੀ, 27 ਗ੍ਰਾਮ ਕਾਰਬੋਹਾਈਡ੍ਰੇਟਸ, 0.27 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦਾ ਹੈ। ਇਸ ਦੇ ਇਲਾਵਾ ਗੰਨੇ ‘ਚ ਸਹੀ ਮਾਤਰਾ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹਾ, ਜਸਤਾ ਅਤੇ ਪੋਟਾਸ਼ੀਅਮ ਅਤੇ ਵਿਟਾਮਿਨਸ ਏ, ਬੀ-ਕੰਪਲੈਕਸ ਵੀ ਪਾਏ ਜਾਂਦੇ ਹਨ। ਇਹ ਇਕ Natural Drink ਹੈ। ਜੋ ਸਰੀਰ ਲਈ ਕਾਫ਼ੀ ਫਾਇਦੇਮੰਦ ਵੀ ਹੈ।

ਗੰਨੇ ‘ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ, ਜੋ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਗੰਨੇ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਖਤਮ ਹੋ ਜਾਂਦਾ ਹੈ। ਭਾਵੇਂ ਗੰਨੇ ਦਾ ਜੂਸ ਮਿੱਠਾ ਹੁੰਦਾ ਹੈ ਪਰ ਇਸ ‘ਚ ਕੁਦਰਤੀ ਸ਼ੂਗਰ ਹੁੰਦੀ ਹੈ। ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗੰਨੇ ਦਾ ਜੂਸ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ ਨੂੰ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਗੰਨੇ ਦੇ ਜੂਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਪਾਚਣ ਕਿਰਿਆ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੇ ਹਨ। ਅਤੇ ਇਮਿਊਨਿਟੀ ਨੂੰ Strong ਬਣਾਉਂਦੇ ਹਨ।

ਗੰਨੇ ਦਾ ਰਸ ਜ਼ਹਿਰੀਲੇ ਤੱਤਾਂ ਨੂੰ ਸਰੀਰ ‘ਚੋਂ ਬਾਹਰ ਕੱਢਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦਾ ਜੂਸ ‘ਚ ਘੁਲਣਸ਼ੀਲ ਫਾਈਬਰ ਹੋਣ ਕਰਕੇ ਭਾਰ ਸੰਤੁਲਿਤ ਰੱਖਦਾ ਹੈ। ਗੰਨੇ ਦਾ ਜੂਸ ਪੀਣ ਨਾਲ ਸਰੀਰ ਦਾ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ ‘ਚ ਫੈਟ ਨੂੰ ਜੰਮਣ ਨਹੀਂ ਦਿੰਦਾ। ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਲੀਵਰ ‘ਚ ਇਨਫੈਕਸ਼ਨ ਹੋਣ ‘ਤੇ ਗੰਨੇ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਸੁਰੱਖਿਅਤ ਰਹਿੰਦਾ ਹੈ ਅਤੇ ਇਨਫੈਕਸ਼ਨ ‘ਚ ਬਹੁਤ ਜਲਦੀ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਸ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਲੀਵਰ ਸਾਫ ਹੋ ਜਾਂਦਾ ਹੈ।

Related posts

ਕੋਰੋਨਾ ਤੋਂ ਠੀਕ ਹੋ ਕੇ ਦੋਬਾਰਾ ਸੰਕਰਮਿਤ ਹੋਣ ਦੇ ਵੱਧ ਰਹੇ ਮਾਮਲੇ

On Punjab

Uric Acid Level: ਇਹ 9 ਭੋਜਨ ਯੂਰਿਕ ਐਸਿਡ ਦੇ ਲੈਵਲ ਨੂੰ ਜਲਦ ਘੱਟ ਕਰਨ ਦਾ ਕਰਦੇ ਹਨ ਕੰਮ

On Punjab

Foods for High BP: ਹਾਈ ਬੀਪੀ ਦੇ ਮਰੀਜ਼ ਆਪਣੀ ਡਾਈਟ ਕਰੋ ਇਨ੍ਹਾਂ 5 ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ

On Punjab