PreetNama
ਰਾਜਨੀਤੀ/Politics

ਇਸ ਸ਼ਖਸ ਨੇ ਕਰਵਾਈ ਸੀ ਪੀਐੱਮ ਮੋਦੀ ਅਤੇ ਬਾਲੀਵੁਡ ਸਟਾਰਸ ਦੀ ਮੀਟਿਗ !

Mahavir Jain Modi bollywood : ਹਾਲ ਹੀ ਵਿੱਚ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਬਾਲੀਵੁਡ ਦੇ ਕਈ ਸੈਲੇਬਸ ਨੇ ਮੀਟਿੰਗ ਕੀਤੀ ਸੀ ਅਤੇ ਉਸ ਸਮੇਂ ਲਈਆਂ ਗਈਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋਈਆਂ ਸਨ। ਇਸ ਮੀਟਿੰਗ ਵਿੱਚ ਪ੍ਰੋਡਿਊਸਰ ਅਤੇ ਬਿਜਨੈੱਸਮੈਨ ਮਹਾਵੀਰ ਜੈਨ ਦਾ ਵੀ ਅਹਿਮ ਰੋਲ ਸੀ। ਜੀ ਹਾਂ, ਦੱਸਿਆ ਜਾਂਦਾ ਹੈ ਕਿ ਉਸ ਦੌਰਾਨ ਮਹਾਵੀਰ ਜੈਨ ਨੇ ਹੀ ਪੀਐੱਮ ਮੋਦੀ ਅਤੇ ਬਾਲੀਵੁਡ ਸੈਲੇਬਸ ਦੇ ਵਿੱਚ ਮੀਟਿੰਗ ਕਰਵਾਈ ਸੀ ਅਤੇ ਉਨ੍ਹਾਂ ਨੇ ਹੀ ਸੈਲੇਬਸ ਨੂੰ ਪੀਐੱਮ ਮੋਦੀ ਨਾਲ ਮਿਲਵਾਇਆ ਸੀ।
ਮੰਨਿਆ ਜਾ ਰਿਹਾ ਹੈ ਕਿ ਮਹਾਵੀਰ ਜੈਨ ਦੁਪਹਿਰ ਬਾਅਦ ਆਮਿਰ ਖਾਨ ਨਾਲ ਮੁਲਾਕਾਤ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੈਨ ਨੇ ਉਸ ਮੀਟਿੰਗ ਵਿੱਚ ਅਹਿਮ ਰੋਲ ਨਿਭਾਇਆ ਸੀ, ਜਿਸ ਵਿੱਚ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ, ਰਾਜਕੁਮਾਰ ਰਾਓ, ਰਣਵੀਰ ਸਿੰਘ, ਵਰੁਣ ਧਵਨ ਅਤੇ ਆਯੁਸ਼ਮਾਨ ਖੁਰਾਣਾ ਅਤੇ ਕਈ ਸੈਲੇਬਸ ਨੇ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ।

ਇਹ ਮੀਟਿੰਗ ਜਨਵਰੀ ਦੀ ਸ਼ੁਰੂਆਤ ਵਿੱਚ 10 ਤਾਰੀਖ ਨੂੰ ਹੋਈ ਸੀ। ਉੱਥੇ ਹੀ, ਕਈ ਤਸਵੀਰਾਂ ਵਿੱਚ ਮਹਾਵੀਰ ਜੈਨ ਨੂੰ ਪ੍ਰਧਾਨਮੰਤਰੀ ਮੋਦੀ ਦੇ ਨਾਲ ਵੇਖਿਆ ਗਿਆ ਹੈ। ਦੱਸ ਦੇਈਏ ਕਿ ਫਿਲਮ ਲਾਲ ਸਿੰਘ ਚੱਢਾ, ਹਾਲੀਵੁਡ ਫਿਲਮ ਫਾਰੈਸਟ ਗੰਪ ਦਾ ਆਫਿਸ਼ਿਅਲ ਹਿੰਦੀ ਰੀਮੇਕ ਹੈ। ਫਿਲਮ ਦਾ ਐਲਾਨ ਪਿਛਲੇ ਸਾਲ 14 ਮਾਰਚ ਮਤਲਬ ਕਿ ਆਮਿਰ ਖਾਨ ਦੇ ਜਨਮਦਿਨ ਉੱਤੇ ਕੀਤਾ ਗਿਆ ਸੀ।

ਫਿਲਮ ਵਿੱਚ ਅਦਾਕਾਰਾ ਕਰੀਨਾ ਕਪੂਰ ਫੀਮੇਲ ਲੀਡ ਰੋਲ ਵਿੱਚ ਨਜ਼ਰ ਆਏਗੀ। ਦਸ ਦੇਈਏ ਕਿ ਅਕਸਰ ਹੀ ਪੀਐੱਮ ਮੋਦੀ ਬਾਲੀਵੁਡ ਸਿਤਾਰਿਆਂ ਦੇ ਨਾਲ ਮੀਟਿੰਗਸ ਕਰਦੇ ਹੀ ਰਹਿੰਦੇ ਹਨ। ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਸਿਤਾਰਿਆਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ।

Related posts

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

On Punjab

ਪਟਿਆਲਾ: ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ

On Punjab

ਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸ

On Punjab