PreetNama
ਸਮਾਜ/Social

ਇਸ ਨਵ-ਵਿਆਹੇ ਜੋੜੇ ਨੇ ਝੋਨੇ ਦੇ ਕੱਦੂ ‘ਚ ਕਰਵਾਇਆ ਫੋਟੋਸ਼ੂਟ, ਖੂਬ ਹੋ ਰਿਹੈ ਵਾਇਰਲ

Indian couple mud photoshoot: ਨਵੀਂ ਦਿੱਲੀ: ਅੱਜ ਦੇ ਨਵੇਂ ਜ਼ਮਾਨੇ ਵਿੱਚ ਵਿਆਹਾਂ ਨੂੰ ਲੈ ਕੇ ਬਹੁਤ ਕ੍ਰੇਜ਼ ਪਾਇਆ ਜਾਂਦਾ ਹੈ । ਜਿਸਦੇ ਚੱਲਦਿਆਂ Couples ਵਿੱਚ ਪੋਸਟ ਵੈਡਿੰਗ ਫੋਟੋਸ਼ੂਟ ਦਾ ਕ੍ਰੇਜ਼ ਬਹੁਤ ਜ਼ਿਆਦਾ ਵੱਧ ਗਿਆ ਹੈ । ਜਿਸਦੇ ਤਹਿਤ ਵਿਆਹਾਂ ਤੋਂ ਪਹਿਲਾਂ ਵੱਖ-ਵੱਖ ਕੱਪੜਿਆਂ ਤੇ ਚੰਗੀਆਂ ਥਾਂਵਾਂ ‘ਤੇ ਇਹ ਫੋਟੋਸ਼ੂਟ ਕੀਤਾ ਜਾਂਦਾ ਹੈ ।

ਅਜਿਹਾ ਹੀ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨਵ-ਵਿਆਹੇ ਜੋੜੇ ਵੱਲੋਂ ਵੀ ਕੁਝ ਅਜਿਹਾ ਹੀ ਕੀਤਾ ਗਿਆ । ਕੇਰਲ ਦੇ ਇਸ ਨਵੇਂ ਵਿਆਹੇ ਜੋੜੇ ਦਾ creative ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਦਰਅਸਲ, ਬੀਨੂੰ ਸੀਂਸ ਨਾਮ ਦੀ ਵੈਡਿੰਗ ਕੰਪਨੀ ਵੱਲੋਂ ਕੀਤਾ ਗਿਆ ਇਹ ਫੋਟੋਸ਼ੂਟ ਚਿੱਕੜ ‘ਤੇ ਅਧਾਰਿਤ ਹੈ ।

ਇਸ ਫੋਟੋਸ਼ੂਟ ਦੌਰਾਨ ਜੋੜੇ ਵੱਲੋਂ ਝੋਨੇ ਦੇ ਕੱਦੂ ਵਿੱਚ ਤਸਵੀਰਾਂ ਖਿਚਵਾਈਆਂ ਗਈਆਂ ਹਨ । ਇਸ ਸਬੰਧੀ ਕੰਪਨੀ ਦੇ ਮਾਲਕ ਨੇ ਕਿਹਾ ਕਿ ਨਵੇਂ ਵਿਆਹੇ ਜੋੜੇ ਹਮੇਸ਼ਾ ਹੀ ਕੁਝ ਯਾਦਗਾਰ ਸਬਜੈਕਟ ਚਾਹੁੰਦੇ ਹਨ, ਜੋ ਬਹੁਤ ਖਾਸ ਹੁੰਦੇ ਹਨ । ਇਸ ਮਾਮਲੇ ਵਿੱਚ ਬੀਨੂੰ ਸੀਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਥੀਮ ਨੂੰ ਇਸ ਕਾਰਨ ਚੁਣਿਆ ਗਿਆ, ਕਿਉਂਕਿ ਉਹ ਹਮੇਸ਼ਾ ਤਸਵੀਰਾਂ ਨੂੰ ਵਿਲੱਖਣ ਸਟਾਈਲ ਵਿੱਚ ਕੈਪਚਰ ਕਰਦੇ ਹਨ ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗਾਹਕ ਹਮੇਸ਼ਾ ਰੋਮਾਂਟਿਕ ਤਸਵੀਰਾਂ ਦੀ ਮੰਗ ਕਰਦੇ ਹਨ, ਜੋ ਉਨ੍ਹਾਂ ਦੇ ਦਿਮਾਗ ਵਿੱਚ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦੀਆਂ ਹਨ । ਉਨ੍ਹਾਂ ਦੱਸਿਆ ਕਿ ਇਹ ‘mud love post wedding’ ਥੀਮ ਵੈਡਿੰਗ ਫੋਟੋਸ਼ੂਟ ਇੰਡਸਟਰੀ ਵਿੱਚ ਪਹਿਲੀ ਵਾਰ ਕੀਤਾ ਗਿਆ ਹੈ । ਦੱਸ ਦੇਈਏ ਕਿ ਜੋਸ ਤੇ ਅਨੀਸ਼ਾ ਦਾ ਇਹ ਚਿਕੱੜ ਵਾਲਾ ਫੋਟੋ ਸ਼ੂਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ।

Related posts

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

On Punjab

ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਦੇ ਫਾਈਨਲ ਵਿਚ

On Punjab

ਲੋਕ ਸਭਾ ‘ਚ ਸੋਮਵਾਰ ਨੂੰ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ’ ਬਿਲ

On Punjab