ਸਮਾਜ/Socialਇਸ ਦਿਲ ਦਾ April 13, 20191951 ਇਸ ਦਿਲ ਦਾ ਕੀ ਤੈਨੂੰ ਹਾਲ ਦੱਸੀਏ ਤੇਰੇ ਹਿਜ਼ਰਾਂ ਦੇ ਵਿੱਚ ਸੜ੍ਹਦਾ ਏ। ਲੱਖ ਗ਼ਲਤੀ ਤੇਰੀ ਹੋਵੇ ਭਾਵੇਂ ਸਭ ਆਪਣੇ ਉੱਤੇ ਮੜ੍ਹਦਾ ਏ। ਇਹ ਦਿਲ ਸਾਡੇ ਦਾ ਕਮਾਲ ਸੱਜਣਾ ਤੈਨੂੰ ਗੈਰਾਂ ਦੇ ਨਾਲ ਜਰਦਾ ਏ। ਲੱਖ ਸਮਝਾਵਾਂ ਤੇਰਾ ਕੋਈ ਨੲੀਂ ਇੱਥੇ ਇਹ ਤੇਰੇ ਉੱਤੇ ਹੀ ਮਰਦਾ ਏ। ===ਕਰਮਦੀਪ ਭਰੀ===