PreetNama
ਸਿਹਤ/Health

ਇਸ ਜੂਸ ਨਾਲ ਇੱਕ ਹਫ਼ਤੇ ‘ਚ ਘਟਾਓ ਆਪਣਾ ਭਾਰ

 Liquid Diet Benefits ਨਵੀਂ ਦਿੱਲੀ :  ਜ਼ਿਆਦਾਤਰ ਲੋਕ ਵਜ਼ਨ ਘਟਾਉਣ, ਪੇਟ ਦੀ ਚਰਬੀ ਘਟਾਉਣ ਅਤੇ ਆਪਣੀਆਂ ਮਾਸਪੇਸ਼ੀਆਂ ਬਣਾਉਣ ਲਈ ਇਕ ਡਾਈਟ ਪਲਾਨ ਦੀ ਪਾਲਣਾ ਬਣਵਾਉਂਦੇ ਨੇ। ਜੇਕਰ ਅਸੀਂ ਡਾਈਟ ਪਲਾਨ ਦੀ ਸਹੀ ਤਰੀਕੇ ਨਾਲ ਬਣਾਉਂਦੇ ਆ ਉਸ ਦੇ ਕਈ ਫਾਇਦੇ ਹੋ ਸਕਦੇ ਹਨ। ਇਕ ਲਿਕਵਿਡ ਡਾਈਟ ਪਲਾਨ (Liquid diet plan) ਭਾਵ ਤਰਲ ਖ਼ੁਰਾਕ ਯੋਜਨਾ, ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਇਕ ਚੰਗਾ ਬਦਲ ਹੈ। ਇਸ ਡਾਈਟ ਪਲਾਨ ‘ਚ ਤੁਸੀਂ ਆਪਣੇ ਖਾਣੇ ‘ਚ ਜ਼ਿਆਦਾ ਤੋਂ ਜ਼ਿਆਦਾ ਜੂਸ ਜਾਂ ਸਮੂਦੀ ਨੂੰ ਸ਼ਾਮਲ ਕਰਦੇ ਹਨ।

Liquid diet ਨਾਲ ਤੁਸੀਂ ਛੇਤੀ ਵਜ਼ਨ ਘਟਾ ਸਕਦੇ ਹੋ। ਅਜਿਹਾ ਇਸ ਲਈ ਕਿਉਂਕਿ ਇਸ ਡਾਈਟ ਪਲਾਨ ‘ਚ ਕੈਲੋਰੀਜ਼ ਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਕਾਫ਼ੀ ਘਟ ਹੁੰਦੀ ਹੈ। ਇਸ ਲਈ ਤੁਸੀਂ ਕਾਫ਼ੀ ਜਲਦੀ ਕਈ ਸਾਰੀਆਂ ਕੈਲੋਰੀਜ਼ ਘਟਾ ਲੈਂਦੇ ਹੋ ਅਤੇ ਵਜ਼ਨ ਵੀ ਘਟ ਜਾਂਦਾ ਹੈ।

ਤਰਲ ਖ਼ੁਰਾਕ ਲੈਣ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਤਰਲ ਖ਼ੁਰਾਕ ਸਰੀਰ ਦੇ ਹਰੇਕ ਅੰਗ ਜਿਵੇਂ ਕਿਡਨੀ, ਲੀਵਰ ਤੇ ਯੂਰੀਨਰੀ ਸਾਫ਼ ਕਰਨ ‘ਚ ਮਦਦ ਕਰਦਾ ਹੈ।ਸਰੀਰ ਨੂੰ ਪੋਸ਼ਣ ਪ੍ਰਦਾਨ ਕਰਦਾ ਹੈਹਾਲਾਂਕਿ ਖਾਣੇ ‘ਚ ਘਟ ਕੈਲੋਰੀ ਤੁਹਾਡੇ ਸਰੀਰ ਦੇ ਮੈਟਾਬੌਲਿਜ਼ਮ ਨੂੰ ਹੌਲੀ ਕਰ ਦਿੰਦੀ ਹੈ ਪਰ ਇਸ ਨਾਲ ਤੁਹਾਨੂੰ ਲੰਬੇ ਸਮੇਂ ਤਕ ਫਾਇਦੇ ਵੀ ਹੁੰਦੇ ਹਨ। ਜਿਉਂ ਹੀ ਤੁਸੀਂ ਆਪਣੀ ਡਾਈਟ ਪੂਰੀ ਕਰ ਲੈਂਦੇ ਹੋ, ਤੁਹਾਡਾ ਮੈਟਾਬੌਲਿਜ਼ਮ ਵਧ ਜਾਂਦਾ ਹੈ ਅਤੇ ਤੁਸੀਂ ਕੈਲੋਰੀਜ਼ ਤੇਜ਼ੀ ਨਾਲ ਘਟਾ ਲੈਂਦੇ ਹੋ। ਇਹ ਤੁਹਾਨੂੰ ਫਿੱਟ ਰਹਿਣ ‘ਚ ਮਦਦ ਕਰਦਾ ਹੈ।ਜੇਕਰ ਤੁਸੀਂ ਤਰਲ ਖ਼ੁਰਾਕ ਯੋਜਨਾ ਦੀ ਪਾਲਣਾ ਕਰ ਰਹੇ ਹੋ ਤਾਂ ਤੁਸੀਂ ਫਲ਼ ਤੇ ਸਬਜ਼ੀਆਂ ਦਾ ਰਸ, ਸਮੂਦੀ, ਦਹੀਂ, ਚਿਕਨ ਸੂਪ (Chicken Broth), ਮਿਲਕਸ਼ੇਕ ਵਰਗੀਆਂ ਚੀਜ਼ਾਂ ਲੈ ਸਕਦੇ ਹਨ।

Related posts

ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਘੱਟ ਖਤਰਾ, ਖੋਜ ‘ਚ ਵੱਡਾ ਖੁਲਾਸਾ

On Punjab

ਸਪੇਨ ਦਾ ਦਾਅਵਾ : ਦੇਸ਼ ‘ਚ ਮਿਲੇ 11 ਮਾਮਲਿਆਂ ‘ਚ ਪਾਏ ਗਏ ਭਾਰਤੀ ਕੋਰੋਨਾ ਵਾਇਰਸ ਵੈਰੀਐਂਟ

On Punjab

Teeth Whitening Tips : ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਮੋਤੀਆਂ ਵਰਗੀ ਮਿਲੇਗੀ ਚਮਕ

On Punjab