PreetNama
ਖਾਸ-ਖਬਰਾਂ/Important News

ਇਰਾਨ ਦਾ ਦਾਅਵਾ, ਹਮਲੇ ‘ਚ 80 ਮਾਰੇ, ਜੇ ਅਮਰੀਕਾ ਨੇ ਕੀਤੀ ਜਵਾਬੀ ਕਾਰਵਾਈ ਤਾਂ ਪੱਛਮੀ ਏਸ਼ੀਆ ‘ਚ ਹੋਏਗੀ ਜੰਗ

ਬਗਦਾਦ: ਇਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਬੁੱਧਵਾਰ ਨੂੰ ਕਿਹਾ ਕਿ ਇਰਾਕ ‘ਚ ਅਮਰੀਕੀ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 15 ਮਿਜ਼ਾਈਲ ਹਮਲਿਆਂ ਵਿੱਚ 80 ‘ਅਮਰੀਕੀ ਅੱਤਵਾਦੀ’ ਮਾਰੇ ਗਏ। ਸਰਕਾਰੀ ਟੀਵੀ ਨੇ ਇੱਕ ਸ੍ਰੋਤ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਵਾਸ਼ਿੰਗਟਨ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਇਰਾਨ 100 ਹੋਰ ਥਾਂਵਾਂ ‘ਤੇ ਹਮਲਾ ਕਰੇਗਾ। ਇਹ ਵੀ ਕਿਹਾ ਗਿਆ ਹੈ ਕਿ ਇਸ ਹਮਲੇ ‘ਚ ਅਮਰੀਕੀ ਹੈਲੀਕਾਪਟਰਾਂ ਤੇ ਫੌਜੀ ਉਪਕਰਣਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਇਸ ਦੇ ਨਾਲ ਯੂਐਸ ਦੇ ਵਿਦੇਸ਼ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਅਮਰੀਕਾ ਜੰਗ ਨਹੀਂ ਚਾਹੁੰਦਾ, ਪਰ ਜੇ ਇਰਾਨ ਨੇ ਮੁੜ ਅਜਿਹੀ ਕੋਈ ਕਾਰਵਾਈ ਕੀਤੀ ਤਾਂ ਅਮਰੀਕਾ ਜੰਗ ਨੂੰ ਖ਼ਤਮ ਕਰੇਗਾ।

Related posts

ਜੇਲ੍ਹ ਦੇ ਨੇੜੇ ਪੁੱਜੇ ਰਾਮ ਰਹੀਮ ਦੇ ਪੈਰੋਕਾਰ, ਪੁਲਿਸ ਨੇ ਲਾਈ ਪਾਬੰਦੀ

On Punjab

Heat Wave in US : 2053 ਤਕ ਭਿਆਨਕ ਗਰਮੀ ਦੀ ਲਪੇਟ ‘ਚ ਹੋਵੇਗਾ ਅਮਰੀਕਾ, ਕਰੋੜਾਂ ਲੋਕ ਹੋਣਗੇ ਪ੍ਰਭਾਵਿਤ : ਰਿਪੋਰਟ

On Punjab

ਹਾਈ ਕੋਰਟ ਵੱਲੋਂ ਵਿਧਾਇਕ ਲਾਲਪੁਰਾ ਨੂੰ ਝਟਕਾ; ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ

On Punjab