25.68 F
New York, US
December 16, 2025
PreetNama
ਖਾਸ-ਖਬਰਾਂ/Important News

ਇਰਾਕ ‘ਚ ਰਾਕੇਟ ਹਮਲਾ, ਅਮਰੀਕੀ ਤੇ ਬ੍ਰਿਟਿਸ਼ ਸੈਨਿਕਾਂ ਸਣੇ 3 ਦੀ ਮੌਤ

US UK Troops: ਬਗਦਾਦ: ਇਰਾਕ ਦੇ ਮਿਲਟਰੀ ਬੇਸ ‘ਤੇ ਰਾਕੇਟ ਹਮਲੇ ਵਿੱਚ 2 ਅਮਰੀਕੀ ਸੈਨਿਕ ਅਤੇ ਇਕ ਬ੍ਰਿਟਿਸ਼ ਨਾਕਰਿਕ ਦੀ ਮੌਤ ਹੋ ਗਈ ਹੈ । ਇਸ ਹਮਲੇ ਸਬੰਧੀ ਅਮਰੀਕੀ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ । ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਗਦਾਦ ਦੇ ਉੱਤਰ ਵਿੱਚ ਤਾਜੀਆ ਬੇਸ ‘ਤੇ ਰਾਕੇਟ ਦਾਗੇ ਗਏ ਹਨ ।

ਮੀਡਿਆ ਰਿਪੋਰਟਾਂ ਅਨੁਸਾਰ ਇਰਾਕ ਵਿੱਚ ਅਮਰੀਕੀ ਸੈਨਾ ਦੇ ਬੁਲਾਰੇ ਮਾਈਲਜ਼ ਕੈਗਿਨਜ਼ ਨੇ ਦੱਸਿਆ ਕਿ ਇਰਾਕ ਦੇ ਤਾਜੀ ਬੇਸ ਕੈਂਪ ‘ਤੇ 15 ਰਾਕੇਟ ਦਾਗੇ ਗਏ । ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ । ਉੱਥੇ ਹੀ ਇੱਕ ਹੋਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੱਕ ਲਾਂਚਰ ਤੋਂ 30 ਰਾਕੇਟ ਦਾਗੇ ਗਏ, ਜਿਨ੍ਹਾਂ ਵਿਚੋਂ 18 ਬੇਸ ‘ਤੇ ਲੱਗੇ ਹਨ ।

ਹਾਲਾਂਕਿ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਹਮਲਾ ਕਿਸ ਗਰੁੱਪ ਵੱਲੋਂ ਕੀਤਾ ਗਿਆ ਹੈ । ਹੋਰ ਰਿਪੋਰਟਾਂ ਅਨੁਸਾਰ ਹਮਲਾਵਰਾਂ ਨੇ 15 ਰਾਕੇਟ ਦਾਗੇ ਹਨ, ਜਿਸ ਵਿੱਚ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ । ਇਸ ਸਬੰਧੀ ਪੁਸ਼ਟੀ ਕਰਦੇ ਹੋਏ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਇੱਕ ਸੈਨਿਕ ਸੀ ਤੇ ਦੂਜਾ ਕਾਂਟਰੈਕਟਰ ਸੀ । ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ।
ਈਰਾਨ ਦੇ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ । ਹੁਣ ਇੱਕ ਵਾਰ ਫਿਰ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕੀ ਦੂਤਘਰ ਨੇੜੇ 5 ਰਾਕੇਟ ਦਾਗੇ ਗਏ ਹਨ । ਇਸ ਮਹੀਨੇ ਅਮਰੀਕੀ ਸਫਾਰਤਖਾਨੇ ਨੇੜੇ ਇਹ ਚੌਥਾ ਹਮਲਾ ਹੈ । ਦਰਅਸਲ, ਕੁਝ ਦਿਨ ਪਹਿਲਾਂ ਅਜਿਹੇ ਰਾਕੇਟ ਹਮਲੇ ਕੀਤੇ ਗਏ ਸਨ, ਜਿਨ੍ਹਾਂ ਦੇ ਇਲਜ਼ਾਮ ਇਰਾਨ ‘ਤੇ ਲਗਾਏ ਗਏ ਸਨ ।

Related posts

India Vs Canada: ਪੰਜਾਬ ਦੇ ਸਾਰੇ ਗੰਦ ਨੂੰ ਕੈਨੇਡਾ ‘ਚ PR ਦੇ ਦਿੱਤੀ ਤੇ ਗੁਰੂਘਰਾਂ ਚੋਂ ਟਰੂਡੋ ਦੀ ਪਾਰਟੀ ਨੂੰ ਮਿਲਦਾ ਚੰਦਾ-ਬਿੱਟੂ

On Punjab

ਦਿੱਲੀ ਦੀ ਹਵਾ ਗੁਣਵੱਤਾ ਵਿਚ ਸੁਧਾਰ ਆਇਆ, ਏਅਰ ਕੁਆਲਿਟੀ ਇੰਡੈਕਸ 67 ਦਰਜ

On Punjab

ਫਰਾਂਸ ਨੇ ਬੈਨ ਕਰ ਦਿੱਤਾ iPhone 12, SAR ਦਾ ਪੱਧਰ ਜਿਆਦਾ ਹੋਣ ਮਗਰੋਂ ਸਰਕਾਰ ਦਾ ਐਕਸ਼ਨ

On Punjab