PreetNama
ਖਬਰਾਂ/Newsਖਾਸ-ਖਬਰਾਂ/Important News

ਇਮਾਰਤ ‘ਚ 160 ਲੋਕ ਸਨ… 41 ਦੀ ਮੌਤ ਤੋਂ ਬਾਅਦ ਕੁਵੈਤ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਕੁਵੈਤ ‘ਚ ਮੰਗਫ ਵਿਚ ਇੱਕ 6 ਮੰਜਿਲਾਂ ਬਿਲਡਿੰਗ ਨੂੰ  ਅੱਗ ਲੱਗਣ ਦੀ ਘਟਨਾ ‘ਚ 41 ਭਾਰਤੀਆਂ ਦੀ ਮੌਤ ਤੋਂ ਬਾਅਦ ਉਥੋਂ ਦੀ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ। ਕੁਵੈਤ ਦੇ ਗ੍ਰਹਿ ਮੰਤਰੀ ਸ਼ੇਖ ਪਹਾੜ ਅਲ ਯੂਸਫ ਅਲ ਸਬਾਹ ਨੇ ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਬਿਲਡਿੰਗ ਅਤੇ ਮਜ਼ਦੂਰਾਂ ਨਾਲ ਸਬੰਧਤ ਕੰਪਨੀ ਦੋਵੇਂ ਜ਼ਿੰਮੇਵਾਰ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ‘ਚ ਕਰੀਬ 160 ਲੋਕ ਰਹਿ ਰਹੇ ਸਨ। ਇਹ ਸਾਰੇ ਇੱਕੋ ਕੰਪਨੀ ਦੇ ਕਰਮਚਾਰੀ ਹਨ। ਅਲ ਸਬਾਹ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜੋ ਕੁਝ ਵੀ ਵਾਪਰਿਆ ਹੈ, ਉਹ ਕੰਪਨੀ ਅਤੇ ਬਿਲਡਿੰਗ ਮਾਲਕ ਦੇ ਲਾਲਚ ਦਾ ਨਤੀਜਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕੁਵੈਤ ਦੀਆਂ ਮਿਉਂਸਪਲ ਬਾਡੀਜ਼ ਅਤੇ ਹੋਰ ਸਥਾਨਕ ਅਧਿਕਾਰੀਆਂ ਨੂੰ ਅਜਿਹੀਆਂ ਹੋਰ ਇਮਾਰਤਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਰੱਖੇ ਗਏ ਹਨ। ਜੇਕਰ ਕੋਈ ਬਿਲਡਿੰਗ ਮਾਲਕ ਜਾਂ ਕੰਪਨੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੰਤਰੀ ਨੇ ਅਜਿਹੀਆਂ ਇਮਾਰਤਾਂ ਵਿੱਚ ਸੁਰੱਖਿਆ ਦੇ ਕਈ ਕਦਮ ਚੁੱਕਣ ਦੇ ਵੀ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਕੁਵੈਤ ਅਤੇ ਹੋਰ ਖਾੜੀ ਦੇਸ਼ਾਂ ‘ਚ ਵੱਡੀ ਗਿਣਤੀ ‘ਚ ਭਾਰਤੀ ਮਜ਼ਦੂਰ ਕੰਮ ਕਰਦੇ ਹਨ। ਇਹ ਮਜ਼ਦੂਰ ਬੇਹੱਦ ਮਾੜੇ ਹਾਲਾਤਾਂ ਵਿੱਚ ਆਪਣਾ ਗੁਜ਼ਾਰਾ ਕਮਾਉਂਦੇ ਹਨ। ਹਰੇਕ ਕਮਰੇ ਵਿੱਚ, 6 ਤੋਂ 8 ਕਾਮੇ ਕਿਸੇ ਨਾ ਕਿਸੇ ਤਰ੍ਹਾਂ ਦੇ ਹੋਸਟਲ ਸਿਸਟਮ ਵਿੱਚ ਰਹਿੰਦੇ ਹਨ। ਯਾਨੀ ਕਿ ਇਹ ਕਾਮੇ ਇੱਕ ਬੈੱਡ ਉੱਪਰ ਦੂਜੇ ਬਿਸਤਰੇ ਰੱਖ ਕੇ ਸੌਂਦੇ ਹਨ।

Related posts

ਯੂਪੀ: ਬੁਲੰਦਸ਼ਹਿਰ ਵਿਚ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ; 8 ਮੌਤਾਂ, 43 ਜ਼ਖ਼ਮੀ

On Punjab

ਐਵਰੈਸਟ ‘ਤੇ ਮਿਲੀਆਂ ਲਾਸ਼ਾਂ ਦੀ ਪਛਾਣ ਕਰਨਾ ਨੇਪਾਲ ਲਈ ਵੱਡੀ ਚੁਨੌਤੀ

On Punjab

ਸੀਐਮ ਖੁਦ ਸੰਭਾਲਣਗੇ ਸਿਹਤ ਮਹਿਕਮਾ, ਨਹੀਂ ਕੀਤਾ ਕਿਸੇ ਹੋਰ ’ਤੇ ਭਰੋਸਾ

On Punjab