PreetNama
ਖੇਡ-ਜਗਤ/Sports News

ਇਤਿਹਾਸ ਸਿਰਜਣ ਤੋਂ ਸਿਰਫ 1 ਵਿਕਟ ਦੂਰ ਲਸਿਥ ਮਲਿੰਗਾ

ਸ਼੍ਰੀ ਲੰਕਾ ਦੇ ਤਜੁਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਵਨਡੇ ਮੈਚਾਂ ਚ ਸਭ ਜ਼ਿਆਦਾ ਪਹਿਲੇ 10 ਗੇਂਦਬਾਜ਼ਾਂ ਦੀ ਸੂਚੀ ਚ ਆਪਣਾ ਥਾਂ ਬਣਾਉਣ ਤੋਂ 1 ਵਿਕਟ ਦੂਰ ਹਨ। ਦੱਸ ਦੇਈਏ ਕਿ 35 ਸਾਲਾ ਮਲਿੰਗਾ ਨੇ ਸ਼੍ਰੀ ਲੰਕਾ ਲਈ ਹੁਣ ਤਕ 2018 ਵਨਡੇ ਕ੍ਰਿਕਟ ਮੈਚ ਖੇਡੇ ਹਨ, ਜਿਨ੍ਹਾਂ ਚ ਉਨ੍ਹਾਂ ਨੇ 322 ਵਿਕਟਾਂ ਹਾਸਲ ਕੀਤੀਆਂ ਹਨ।

 

ਆਪਣੀ ਤੇਜ਼ ਗੇਂਦਬਾਜ਼ੀ ਲਈ ਮਸ਼ਹੂਰ ਮਲਿੰਗਾ ਇਸ ਸਮੇਂ ਵਨਡੇ ਕ੍ਰਿਕਟ ਮੈਚ ਚ ਸਭ ਤੋ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਚ 11ਵੇਂ ਨੰਬਰ ਤੇ ਹਨ। ਉਨ੍ਹਾਂ ਦੇ ਹਮਵਤਨ ਅਤੇ ਸਾਬਕਾ ਟੀਮ ਸਾਥੀ ਸਨਥ ਜੈਸੂਰੀਆ 445 ਵਨ ਡੇ ਕ੍ਰਿਕਟ ਮੈਚਾਂ ਚ323 ਵਿਕਟਾਂ ਨਾਲ 10ਵੇਂ ਨੰਬਰ ਤੇ ਹਨ।

 

ਤਜੁਰਬੇਕਾਰ ਤੇਜ਼ ਗੇਂਦਬਾਜ਼ ਮਲਿੰਗਾ ਨੂੰ ਹੁਣ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੇ ਸਿਖਰ 10 ਖਿਡਾਰੀਆਂ ਚ ਥਾਂ ਬਣਾਉਣ ਲਈ ਸਿਰਫ 1 ਵਿਕਟ ਦੀ ਲੋੜ ਹੈ, ਜਿਸ ਨੂੰ ਉਹ ਵੀਰਵਾਰ ਨੂੰ ਇੰਗਲੈਂਡ ਚ ਸ਼ੁਰੂ ਹੋਣ ਜਾ ਰਹੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਚ ਪੂਰਾ ਕਰ ਸਕਦੇ ਹਨ।

 

ਦੱਸਣਯੋਗ ਹੈ ਕਿ ਮਲਿੰਗਾ ਇਕੋ ਇਕ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਦੇ ਨਾਂ ਦੋ ਹੈਟ੍ਰਿਕ ਲੈਣ ਦਾ ਰਿਕਾਰਡ ਦਰਜ ਹੈ।

 

Related posts

ਦੁਤੀ ਚੰਦ ਲਈ ਦੋਹਰੀ ਖ਼ੁਸ਼ੀ : ਖੇਲ ਰਤਨ ਲਈ ਹੋਈ ਸਿਫਾਰਿਸ਼, ਟੋਕੀਓ ਓਲੰਪਿਕ ਲਈ ਵੀ ਕੀਤਾ ਕੁਆਲੀਫਾਈ

On Punjab

KKR vs RR: ਰਾਜਸਥਾਨ ਰਾਇਲ-ਕੋਲਕਾਤਾ ਨਾਈਟ ਰਾਈਡਰ ਦੀਆਂ ਟੀਮਾਂ ਇਸ ਪਲੇਅ ਇਲੈਵਨ ਨਾਲ ਉਤਰ ਸਕਦੀਆਂ ਹਨ ਮੈਦਾਨ ‘ਚ

On Punjab

ਕ੍ਰਿਕਟਰ ਧੋਨੀ ਹੁਣ ਕਰਨਗੇ ਕੜਕਨਾਥ ਮੁਰਗਿਆਂ ਦੀ ਫ਼ਾਰਮਿੰਗ, 2000 ਚੂਚੇ ਖਰੀਦੇ

On Punjab