PreetNama
ਸਮਾਜ/Social

ਇਟਲੀ ‘ਚ ਸਿੱਖੀ ‘ਤੇ ਇਟਾਲੀਅਨ ਭਾਸ਼ਾ ‘ਚ ਬਣਾਈ ਗਈ ਫ਼ਿਲਮ ‘ਇੰਡੈਨਟੀਤਾ’

ਇਟਲੀ ‘ਚ ਸਿੱਖਾਂ ਦੀ ਦਸਤਾਰ ਤੇ ਸਿੱਖੀ ਨੂੰ ਲੈ ਕੇ ਇੱਕ ਸ਼ੋਰਟ ਫਿਲਮ ਇਟਾਲੀਅਨ ਬੋਲੀ ‘ਚ ਬਣਾਈ ਗਈ ਹੈ ਜਿਸ ਵਿੱਚ ਇਟਾਲੀਅਨ ਕਲਾਕਾਰਾ ਵੱਲੋਂ ਵੱਖ-ਵੱਖ ਕਿਰਦਾਰ ਬਾਖੂਬੀ ਨਿਭਾਏ ਗਏ ਹਨ ਤੇ ਇਟਲੀਅਨ ਬੋਲੀ ਦੇ ਮਾਹਰ ਤੇ ਅਦਾਕਾਰ ਹਰਸਿਮਰਨ ਸਿੰਘ ਵੱਲੋਂ ਮੁੱਖ ਕਿਰਦਾਰ ਨਿਭਾਇਆ ਗਿਆ ਹੈ। ਇਸ ਫਿਲਮ ‘ਚ ਦਿਖਾਇਆ ਗਿਆ ਹੈ ਕਿ ਇਟਲੀ ਦੇ ਦਸਤਾਰਧਾਰੀ ਸਿੱਖਾ ਨੂੰ ਕਿਤੇ ਨਾ ਕਿਤੇ ਉਨ੍ਹਾਂ ਲੋਕਾ ਦਾ ਸਾਹਮਣਾ ਕਰਨਾ ਪੈਦਾ ਹੈ ਜੋ ਲੋਕ ਸਿੱਖੀ ਤੋ ਅਣਜਾਣ ਹਨ ਤੇ ਸਿੱਖੀ ਸਰੂਪ ‘ਚ ਦਿਖਣ ਕਾਰਨ ਸਕੂਲਾਂ ,ਕਾਲਜਾਂ, ਕੰਮਾਕਾਰਾਂ ਵੇਲੇ ਕਈ ਮੁਸ਼ਕਲਾਂ ਤੋਂ ਲੰਘਣਾ ਪੈਂਦਾ ਹੈ, ਇਹ ਫ਼ਿਲਮ ਇਟਾਲੀਅਨ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਉਪਰਾਲਾ ਪੀਆਰ ਫਿਲਮ ਦੇ ਨਿਰਦੇਸ਼ਕ ਗਿੰਦਾ ਘੁੜਆਲੀਆ ਤੇ ਨਿਰਮਾਤਾ ਜਗਸਿਮਰਨ ਸਿੰਘ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਕੌਮ ਦਾ ਕਿਰਦਾਰ ਕਿਵੇਂ ਦਾ ਹੈ ਤੇ ਸਿਰ ‘ਤੇ ਸੱਜ਼ੇ ਤਾਜ਼ ਦਸਤਾਰ, ਗੁਰੁੂ ਦੀ ਮੋਹਰ ਕੇਸ ਤੇ ਦਾਹੜੀ ਦੀ ਕੀ ਮਹੱਤਤਾ ਹੈ, ਨੂੰ ਦਰਸਾਉਂਦੀ ਫਿਲਮ ਬਣਾਈ ਗਈ ਹੈ ਤੇ ਇਸ ਫਿਲਮ ਦਾ ਨਾਂ ‘ਇੰਡੈਨਟੀਤਾ’ ਰੱਖਿਆ ਗਿਆ ਹੈ। ਇਸ ਸਬੰਧੀ ਨਿਰਮਾਤਾ ਗਿੰਦਾ ਘੁੜਆਲੀਆ ਨੇ ਦੱਸਿਆ ਕਿ ਇਸ ਫਿਲਮ ਦਾ ਨਿਰਮਾਣ ਪਾਰਮਾ, ਰਿਜੋਏਮੀਲੀਆ ਅਤੇ ਪਿਚੈਂਸਾ ਸ਼ਹਿਰਾ ਦੇ ਵੱਖ ਵੱਖ ਖੇਤਰਾ ਵਿਚ ਕੀਤਾ ਗਿਆ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਫ਼ਿਲਮ ਨੂੰ ਖ਼ਾਸ ਕਰਕੇ ਇਟਲੀ ‘ਚ ਭਰਮਾਂ ਹੂੰਗਾਰਾ ਮਿਲ਼ੇਗਾ ਅਤੇ ਦਰਸ਼ਕਾਂ ਨੂੰ ਵੀ ਪਸੰਦ ਆਵੇਗੀ।

Related posts

ਸਟਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁਛਾਲ ਦੇ ਵਿਆਹ ਦੀਆਂ ਕਿਆਸਰਾਈਆਂ ਤੇਜ਼

On Punjab

ਨਾਬਾਲਗ ਕਤਲ ਮਾਮਲਾ: ਜਥੇਦਾਰ ਗੜਗੱਜ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ

On Punjab

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖ਼ਾਨ ਨੂੰ ਮਿਲੇਗੀ ਰਾਹਤ ! ਸਜ਼ਾ ਖ਼ਿਲਾਫ਼ ਪਾਈ ਪਟੀਸ਼ਨ ’ਤੇ ਅੱਜ ਫ਼ੈਸਲਾ ਸੁਣਾ ਸਕਦੀ ਹੈ ਅਦਾਲਤ

On Punjab