35.17 F
New York, US
March 4, 2026
PreetNama
ਸਿਹਤ/Health

ਇਕ Thumb Test ਨਾਲ ਪਤਾ ਕਰੋ ਕਿਤੇ ਤੁਸੀਂ ਕਿਸੇ ਦਿਲ ਦੀ ਬਿਮਾਰੀ ਤੋਂ ਤਾਂ ਨਹੀਂ ਹੋ ਪੀੜਤ

ਵਾਸ਼ਿੰਗਟਨ : ਇਕ ਸਾਦੇ ਜਿਹੇ ਅੰਗੂਠੇ ਦੇ ਟੈਸਟ (Thumb Test) ਤੋਂ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਤਾਂ ਨਹੀਂ ਹੋ। ਇਹ ਦਾਅਵਾ ਹੈ ਯੇਲ ਯੂਨੀਵਰਸਿਟੀ ਸਕੂਲ ਆਫ ਮੈਡੀਸਨ yale University School of Medicine ਦੀ ਇਕ ਰਿਪੋਰਟ ਦਾ। ਇਸ ਰਿਪੋਰਟ ਵਿਚ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਟੈਸਟ ਬੇਹੱਦ ਕਾਰਗਰ ਅਤੇ ਸਹੀ ਜਾਣਕਾਰੀ ਦਿੰਦਾ ਹੈ। ਇਸ ਟੈਸਟ ਜ਼ਰੀਏ ਤੁਸੀਂ ਪਤਾ ਲਾ ਸਕਦੇ ਹੋ ਕਿ ਤੁਹਾਨੂੰ ਐਓਟਰਿਕ ਐਲਯੂਰਿਜ਼ਮ (aortic aneurysm) ਦੀ ਸਮੱਸਿਆ ਤਾਂ ਨਹੀਂ ਹੈ।

‘ਦ ਸਨ’ ਦੀ ਰਿਪੋਰਟ ਵਿਚ ਡਾਕਟਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮਹਾਨਾੜੀ ਸਾਰੇ ਸਰੀਰ ਦੀ ਸਭ ਤੋਂ ਵੱਡੀ ਲਹੂ ਵਾਹਕ ਨਾੜੀ ਹੁੰਦੀ ਹੈ। ਇਹ ਸਾਡੇ ਦਿਲ ਤੋਂ ਖੂਨ ਨੂੰ ਲੈ ਕੇ ਸਰੀਰ ਦੇ ਬਾਕੀ ਹਿੱਸਿਆਂ: ਵਿਚ ਪਹੁੰਚਾਉਂਦੀ ਹੈ। ਕੁਝ ਸਥਿਤੀਆਂ ਵਿਚ ਇਸ ਮਹਾਨਾਡ਼ੀ ਦੀਆਂ ਦੀਵਾਰਾਂ ਵਿਚ ਗੁਬਾਰੇ ਵਰਗੀ ਸੋਜਿਸ਼ ਆ ਜਾਂਦੀ ਹੈ, ਜਿਸ ਨਾਲ ਨਾਡ਼ੀ ਦੀਆਂ ਕੰਧਾਂ ਕਮਜ਼ੋਰ ਪੈਣ ਲਗਦੀਆਂ ਹਨ, ਜੋ ਬੇਹੱਦ ਖਤਰਨਾਕ ਸਥਿਤੀ ਹੁੰਦੀ ਹੈ। ਹਾਲਾਂਕਿ ਜਲਦ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਇਸ ਖਤਰੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ।

 

Related posts

ਕੈਂਸਰ ਦੇ ਇਲਾਜ ਲਈ ਵਧੀਆ ਸਾਬਤ ਹੋ ਸਕਦੀ ਹੈ ਨਵੀਂ ਨੈਨੋ ਤਕਨਾਲੋਜੀ

Pritpal Kaur

Positive India : ਇਸ ਸੈਂਸਰ ਨਾਲ 15 ਮਿੰਟ ‘ਚ ਹੀ ਭੋਜਨ ਤੇ ਪਾਣੀ ‘ਚ ਚੱਲੇਗਾ ਆਰਸੈਨਿਕ ਦਾ ਪਤਾ

On Punjab

ਸ਼ਾਕਾਹਾਰੀ ਖਾਣੇ ਨਾਲ ਘੱਟ ਹੋ ਸਕਦੈ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ, ਰਿਸਰਚ ਦਾ ਦਾਅਵਾ

On Punjab