sharry maan new song coming-soon ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਣਮੁੱਲੇ ਯਾਰਾਂ ਦੀ ਲਿਸਟ ‘ਚ ਸਭ ਤੋਂ ਮੂਹਰੇ ਆਉਂਦੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਨੇ ਪਿਛਲੇ ਕੁਝ ਸਮੇਂ ਤੋਂ ਨਵੇਂ ਗੀਤਾਂ ਤੋਂ ਦੂਰੀਆਂ ਬਣਾ ਕੇ ਰੱਖੀ ਹੋਏ ਸੀ। ਪਰ ਹੁਣ ਨਵੇਂ ਗੀਤ ਨਾਲ ਵਾਪਸੀ ਕਰਨ ਜਾ ਰਹੇ ਸ਼ੈਰੀ ਮਾਨ ਇੱਕ ਵਾਰ ਫਿਰ ਯਾਰੀਆਂ ਦੀ ਗੱਲ ਕਰਨ ਜਾ ਰਹੇ ਹਨ।
ਸ਼ੈਰੀ ਮਾਨ ਨੇ ਇਸ ਨਵੇਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,’ਬਹੁਤ ਸਮੇਂ ਬਾਅਦ ਗਾਣਾ ਆ ਰਿਹਾ ਸਾਰੇ ਯਾਰ ਬੇਲੀਆਂ ਨੂੰ ਡੈਡੀਕੇਟਡ ਹੈ ਜਿੰਨ੍ਹਾਂ ਨੂੰ ਮੈਂ ਪਤਾ ਨਹੀਂ ਕਿੰਨ੍ਹੇ ਸਮੇਂ ਤੋਂ ਮਿਲ ਨਹੀਂ ਸਕਿਆ..ਉਮੀਦ ਹੈ ਹਮੇਸ਼ਾ ਦੀ ਤਰ੍ਹਾਂ ਸਪੋਰਟ ਕਰਦੇ ਰਹੋਂਗੇ ਹੁਣ ਦੱਬ ਕੇ ਕਰਦੋ ਸ਼ੇਅਰ’। ਸ਼ੈਰੀ ਮਾਨ ਦੇ ਇਸ ਪੋਸਟ ਨੂੰ ਲੋਕ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਸ਼ੈਰੀ ਮਾਨ ਦੇ ਫੈਂਸਜ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਸ਼ੈਰੀ ਮਾਨ ਵੱਲੋਂ ਗਾਏ ਇਸ ਗੀਤ ਦੇ ਬੋਲ ਗੀਤਕਾਰ ਜੱਸੀ ਲੋਹਕਾ ਵੱਲੋਂ ਲਿਖੇ ਗਏ ਹਨ। ਗਾਣੇ ਦਾ ਸੰਗੀਤ ਗਿਫਟ ਰੁਲਰਸ ਨੇ ਤਿਆਰ ਕੀਤਾ ਹੈ ਅਤੇ ਬੁਰਜ ਸ਼ਾਹ ਗਰੁੱਪ ਵੱਲੋਂ ਵੀਡੀਓ ਬਣਾਇਆ ਗਿਆ ਹੈ।ਗਾਣੇ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਬਹੁਤ ਜਲਦ ਦਰਸ਼ਕਾਂ ਨੂੰ ਸੁਣਨ ਅਤੇ ਦੇਖਣ ਨੂੰ ਮਿਲਣ ਵਾਲਾ ਹੈ।
ਉਹਨਾਂ ਦੇ ਫੈਨਸ ਵੱਲੋਂ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰੂ ਪੁਰਬ ‘ਤੇ ਸ਼ੈਰੀ ਮਾਨ ਧਾਰਮਿਕ ਗੀਤ ਰਿਲੀਜ਼ ਲੈ ਕੇ ਆਏ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਸ਼ੈਰੀ ਮਾਨ ਯਾਰੀਆਂ ਨਾਲ ਕਿਹੜੇ ਯਾਰਾਂ ਨੂੰ ਯਾਦ ਕਰਦੇ ਹਨ।ਜੇਕਰ ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾ ਓਹਨਾ ਨੇ ਪੰਜਾਬੀਮ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿਤੇ ਹਨ ਜਿਹਨਾਂ ਨੂੰ ਸਰੋਤਿਆਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ ਸ਼ੈਰੀ ਮਾਨ ਪੰਜਾਬੀ ਇੰਡਸਟਰੀ ‘ਚ ਸਰਗਰਮ ਰਹਿਣ ਦੇ ਨਾਲ ਨਾਲ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ ‘ਚ ਉਹ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।


