PreetNama
ਫਿਲਮ-ਸੰਸਾਰ/Filmy

ਇਕੱਠੇ ਨਜ਼ਰ ਆਉਣਗੇ ਦੀਪਿਕਾ ਪਾਦੁਕੋਣ ਤੇ ‘ਬਾਹੂਬਲੀ’ ਫੇਮ ਪ੍ਰਭਾਸ

ਮੁੰਬਈ: ਕਾਫੀ ਲੰਮੇ ਅਰਸੇ ਤੋਂ ਖਬਰਾਂ ਆ ਰਹੀਆਂ ਸੀ ਕਿ ਦੀਪਿਕਾ ਪਾਦੂਕੋਨ ਤੇ ਪ੍ਰਭਾਸ ਇਕੱਠੇ ਫਿਲਮ ਕਰਨ ਜਾ ਰਹੇ ਹਨ ਪਰ ਉਸ ਦਾ ਐਲਾਨ ਹੋਣਾ ਬਾਕੀ ਸੀ। ਆਖਰ ਹੁਣ ਫਿਲਮ ਦੇ ਮੇਕਰਸ ਵੱਲੋਂ ਇਸ ਦਾ ਆਫੀਸ਼ੀਅਲ ਐਲਾਨ ਹੋ ਗਿਆ ਹੈ। ਦੀਪਿਕਾ ਤੇ ਪ੍ਰਭਾਸ ਫਿਲਮ ‘ਚ ਇਕੱਠੇ ਨਜ਼ਰ ਆਉਣਗੇ।

ਹਾਲਾਂਕਿ ਫਿਲਮ ਦੇ ਟਾਈਟਲ ਤੇ ਬਾਕੀ ਕਾਸਟ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ, ਪਰ ਇਸ ਫਿਲਮ ‘ਚ ਦੀਪਿਕਾ ਪਾਦੁਕੋਣ ਤੇ ਪ੍ਰਭਾਸ ਲੀਡ ਰੋਲ ਕਰਦੇ ਦਿਖਾਈ ਦੇਣਗੇ। ਪ੍ਰਭਾਸ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਪ੍ਰੋਜੈਕਟ ਦੀ ਇਸ ਅਨਾਉਂਸਮੈਂਟ ਕਰਦੇ ਹੋਏ ਲਿਖਿਆ, ‘ਅਸੀਂ ਦੀਪਿਕਾ ਪਾਦੁਕੋਣ ਨਾਲ ਕੰਮ ਕਰਨ ਲਈ ਕਾਫੀ ਉਤਸੁਕ ਹਾਂ।’

ਦੀਪਿਕਾ ਤੇ ਪ੍ਰਭਾਸ ਦੀ ਇਸ ਫ਼ਿਲਮ ਨੂੰ ਹਿੰਦੀ, ਤਮਿਲ, ਤੇਲਗੂ ਤਿੰਨ ਭਾਸ਼ਾਵਾਂ ‘ਚ ਡੱਬ ਕੀਤਾ ਜਾਏਗਾ ਤੇ ਇਸ ਫ਼ਿਲਮ ਦਾ ਨਿਰਦੇਸ਼ਨ ‘ਨਾਗ ਅਸ਼ਵੀਨ’ ਦੁਆਰਾ ਕੀਤਾ ਜਾਏਗਾ। ਹੁਣ ਇਸ ਫ਼ਿਲਮ ਦੀ ਜਲਦ ਸ਼ੂਟਿੰਗ ਕਰ ਇਸ ਨੂੰ ਸਾਲ 2021 ਤੱਕ ਰਿਲੀਜ਼ ਕਰਨ ਦੀ ਤਿਆਰੀ ਹੈ। ਬਾਕੀ ਫੈਨਸ ਵੱਲੋਂ ਇਸ ਫ਼ਿਲਮ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾਏਗਾ ਕਿਉਂਕਿ ਇਸ ਫ਼ਿਲਮ ਵਿੱਚ ਉਨ੍ਹਾਂ ਦੇ ਚਹੇਤੇ ਸੁਪਰਸਟਾਰਸ ਦੀਪਿਕਾ ਤੇ ਪ੍ਰਭਾਸ ਨਜ਼ਰ ਆਉਣਗੇ।

Related posts

ਯੂਟਿਊਬ ‘ਤੇ ਰਿਲੀਜ਼ ਹੁੰਦਿਆਂ ਹੀ ਹਿੱਟ ਹੋਇਆ ਫਿਲਮ ਨਿੱਕਾ ਜ਼ੈਲਦਾਰ -3 ਦਾ ਟ੍ਰੇਲਰ

On Punjab

‘ਕੁੰਡਲੀ ਭਾਗਿਆ’ ਅਦਾਕਾਰਾ ਦਾ ਬੁਆਏਫ੍ਰੈਂਡ ਨਾਲ ਹੋਇਆ ਬ੍ਰੇਕਅਪ

On Punjab

ਕਿਸਾਨ ਧਰਨੇ ਤੋਂ ਪਰਤਦੇ ਗਾਇਕ ਜੱਸ ਬਾਜਵਾ ਦੀ ਕਾਰ ਟਰੱਕ ਨਾਲ ਟਕਰਾਈ

On Punjab