PreetNama
ਰਾਜਨੀਤੀ/Politics

ਆਸਾਰਾਮ ਨੂੰ ਇਲਾਜ ਲਈ ਨਹੀਂ ਮਿਲੀ ਜ਼ਮਾਨਤ, ਪਟੀਸ਼ਨ ਖਾਰਜ; ਦੁਬਾਰਾ ਜੇਲ੍ਹ ਭੇਜਣ ਦੀ ਤਿਆਰੀ

ਜੋਧਪੁਰ ਦੇ ਏਮਜ਼ ‘ਚ ਕੋਰੋਨਾ ਦੇ ਇਲਾਜ ਲਈ ਦਾਖਲ ਆਪਣੇ ਹੀ ਆਸ਼ਰਮ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਨੂੰ ਹਾਈ ਕੋਰਟ ਤੋਂ ਮੁੜ ਝਟਕਾ ਲੱਗਿਆ ਹੈ। ਜੋਧਪੁਰ ਸਥਿਤ ਰਾਜਸਥਾਨ ਹਾਈ ਕੋਰਟ ਦੀ ਮੁੱਖ ਬੈਂਚ ‘ਚ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਨੂੰ ਜੱਜ ਸੰਦੀਪ ਮਹਿਤਾ ਤੇ ਦੇਵੇਂਦਰ ਕਛਵਾਹਾ ਦੀ ਬੈਂਚ ਨੇ ਖਾਰਜ ਕਰ ਦਿੱਤਾ। ਆਸਾਰਾਮ ਦੀ ਤਬੀਅਤ ਠੀਕ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਸਾਰਾਮ ਨੇ ਆਪਣੇ ਵਿਗੜੇ ਹਾਲਾਤ ਤੇ ਕੋਰੋਨਾ ਇਨਫੈਕਸ਼ਨ ਦੇ ਇਲਾਜ ਲਈ ਆਯੁਰਵੇਦ ਤੋਂ ਇਲਾਜ ਲਈ ਜ਼ਮਾਨਤ ਪਟੀਸ਼ਨ ਲਾਈ ਸੀ, ਜਿਸ ‘ਚ ਉਨ੍ਹਾਂ ਨੇ ਇਲਾਜ ਤੇ ਸਿਹਤ ਲਾਭ ਲਈ ਦੋ ਮਹੀਨਿਆਂ ਤਕ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕੀਤੀ ਸੀ।ਪਟੀਸ਼ਨ ਦੀ ਸੁਣਵਾਈ ‘ਤੇ ਹਾਈ ਕੋਰਟ ਨੇ ਏਮਜ਼ ਤੋਂ ਤੱਥਤਾਮਾਤਕ ਰਿਪੋਰਟ ਨਾਲ ਹੋਰ ਸਾਰੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਜੋਧਪੁਰ ਏਮਜ਼ ‘ਚ ਦਾਖਲ ਆਸਾਰਾਮ ਦੀ ਐਂਡੋਸਕੋਪੀ ਦੀ ਵੀ ਹੋਈ ਸੀ। ਉਨ੍ਹਾਂ ਨੂੰ ਅਲਸਰ ਦੀ ਸ਼ਿਕਾਇਤ ਸੀ। ਹਾਈ ਕੋਰਟ ਦੇ ਜੱਜ ਸੰਦੀਪ ਮਹਿਤਾ ਤੇ ਜੱਜ ਦੇਵੇਂਦਰ ਕੱਛਵਾਹ ਦੀ ਬੈਂਚ ਨੇ ਏਲੋਪੈਥੀ ਤੋਂ ਅਲਸਰ ਦਾ ਇਲਾਜ ਕਰਵਾਉਣ ਦਾ ਕਹਿੰਦਿਆਂ ਜ਼ਮਾਨਤ ਅਪਲਾਈ ਨੂੰ ਖਾਰਜ ਕਰ ਦਿੱਤਾ।

Related posts

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ‘ਬੋਗਸ ਵੋਟਾਂ’ ਬਣਾਏ ਜਾਣ ਦੇ ਲਾਏ ਦੋਸ਼

On Punjab

‘ਤੁਸੀਂ ਗਲਤ ਟਕਰਾਅ ਲੈ ਰਹੇ ਹੋ’: ਨਗਰ ਕੀਰਤਨ ਦੇ ਵਿਰੋਧ ਤੋਂ ਬਾਅਦ ਨਿਊਜ਼ੀਲੈਂਡ ਦੇ ਵਿਅਕਤੀ ਦੀ ਭਾਵੁਕ ਪੋਸਟ

On Punjab

ਮੋਦੀ ਸਰਕਾਰ ਦਾ ਨਵਾਂ ਕਾਰਨਾਮਾ! ਹੁਣ ਗਾਂ ਦੇ ਗੋਹੇ ਵਾਲਾ ਸਾਬਣ ਤੇ ਬਾਂਸ ਦੀ ਬੋਤਲ ਵਰਤੋ

On Punjab