66.42 F
New York, US
September 20, 2026
PreetNama
ਸਮਾਜ/Social

ਆਸਟ੍ਰੇਲੀਆ ਦੇ ਵਿਕਟੋਰੀਆ ’ਚ ਲਾਕਡਾਊਨ ’ਚ ਨਹੀਂ ਮਿਲੇਗੀ ਕੋਈ ਛੂਟ, ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਆਈ ਕਮੀ

ਆਸਟ੍ਰੇਲੀਆ ’ਚ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਸੂਬੇ ਹੁਣ ਵੀ ਲਾਕਡਾਊਨ ਦੀ ਲਪੇਟ ’ਚ ਹਨ। ਵਿਕਟੋਰੀਆ ’ਚ ਇਸ ਨੂੰ ਦੇਖਦੇ ਹੋਏ ਲਾਕਡਾਊਨ ਦੀ ਮਿਆਦ ਵਧਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੱਥੇ ਲੱਗੇ ਲਾਕਡਾਊਨ ਦਾ ਮੰਗਲਵਾਰ ਨੂੰ ਆਖਿਰੀ ਦਿਨ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੁਝ ਦਿਨਾਂ ਤੋਂ ਇੱਥੇ ਹੋਰ ਦੇਸ਼ ’ਚ ਸਾਹਮਣੇ ਆਏ ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਕੁੱਝ ਹੱਦ ਤਕ ਕਮੀ ਆਈ ਹੈ। ਇਸ ਤੋਂ ਬਾਅਦ ਵੀ ਵਿਕਟੋਰੀਆ ਦੇ Premier Daniel Andrew ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇੱਥੇ ਲਾਕਡਾਊਨ ਨੂੰ ਫਿਲਹਾਲ ਨਹੀਂ ਹਟਾਇਆ ਜਾਵੇਗਾ।

ਐਂਡਰਿਊ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵਧ ਆਬਾਦੀ ਵਾਲੇ ਸੂਬੇ ਵਿਕਟੋਰੀਆ ’ਚ 13 ਮਾਮਲੇ ਸਾਹਮਣੇ ਆਏ ਹਨ ਜਦ ਕਿ ਇਕ ਦਿਨ ਪਹਿਲਾਂ ਇਹ 16 ਮਾਮਲੇ ਸਨ। ਦੱਸਣਯੋਗ ਹੈ ਕਿ ਕਿ ਆਸਟ੍ਰੇਲੀਆ ਦੀ ਕਰੀਬ ਢਾਈ ਕਰੋੜ ਆਬਾਦੀ ਦੇ 50 ਫ਼ੀਸਦੀ ਲੋਕ ਲਾਕਊਡਾਨ ਦੇ ਸਾਏ ’ਚ ਹਨ। ਇਸ ਦੀ ਵਜ੍ਹਾ ਇੱਥੇ ਵਧਦੇ ਡੈਲਟਾ ਵੇਰੀਐਂਟ ਦੇ ਮਾਮਲੇ ਸਨ। ਇਸ ਸਾਲ ਆਸਟ੍ਰੇਲੀਆ ’ਚ ਮਹਾਮਾਰੀ ਦਾ ਕਾਫੀ ਪ੍ਰਕੋਪ ਦਿਖਾਈ ਦੇ ਰਿਹਾ ਹੈ।

ਦੇਸ਼ ਦੇ ਸਭ ਤੋਂ ਵੱਡੇ ਸੂਬੇ ਸਿਡਨੀ ਤੇ ਇਸ ਦੀ ਰਾਜਧਾਨੀ ਨਿਊ ਸਾਊਥ ਵੇਲਸ ’ਚ 30 ਜੁਲਾਈ ਤਕ ਲਾਕਡਾਊਨ ਲੱਗਾ ਹੋਇਆ ਹੈ। ਇੱਥੇ ਦੋ ਵਾਰ ਲਾਕਡਾਊਨ ਨੂੰ ਪਹਿਲਾ ਹੀ ਵਧਾਇਆ ਜਾ ਚੁੱਕਾ ਹੈ। ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ 5 ਲੋਕਾਂ ਦੀ ਮੌਤ ਹੋਈ ਹੈ।

Related posts

ਲੰਡਨ ‘ਚ ਭਾਰਤੀ ਮੂਲ ਦੇ ਕਾਮੇਡੀਅਨ ਪਾਲ ਚੌਧਰੀ ‘ਤੇ ਠੱਗਾਂ ਨੇ ਕੀਤਾ ਹਮਲਾ

On Punjab

ਛੱਤੀਸਗੜ੍ਹ ਵਿੱਚ ਮਹਿਲਾ ਮਾਓਵਾਦੀ ਮਾਰੀ ਗਈ

On Punjab

ਕਾਰਾਂ ਤੋਂ ਸਾਈਕਲਾਂ ‘ਤੇ ਆਏ ਅਮਰੀਕੀ, ਅਚਾਨਕ ਸਾਈਕਲਾਂ ਦੀ ਮੰਗ ‘ਚ 600% ਵਾਧਾ, ਆਖਰ ਕੀ ਹੈ ਕਾਰਨ ?

On Punjab