PreetNama
ਖਾਸ-ਖਬਰਾਂ/Important News

ਆਸਟਰੇਲੀਆ : ਜੰਗਲ ਦੀ ਅੱਗ ‘ਤੇ ਕਾਬੂ ਪਾਉਂਦਾ ਜਹਾਜ਼ ਹਾਦਸਾਗ੍ਰਸਤ, 3 ਮੌਤਾਂ

Plane Tanker Crash ਨਿਊ ਸਾਊਥ ਵੇਲਜ਼ ਦੇ ਦੱਖਣੀ ਖੇਤਰ ਵਿੱਚ ਅੱਜ ਅੱਗ ‘ਤੇ ਪਾਉਣ ਲੱਗਿਆ ਹਵਾਈ ਟੈਂਕਰ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ ਪਾਇਲਟ ਸਮੇਤ ਅਮਲੇ ਦੇ ਦੋ ਹੋਰ ਮੈਂਬਰ ਮਾਰੇ ਗਏ| ਤਿੰਨੋਂ ਮ੍ਰਿਤਕ ਅਮਰੀਕਾ ਵਾਸੀ ਹਨ| ਆਸਟਰੇਲੀਆ ਨੇ ਜੰਗਲਾਂ ਦੀ ਅੱਗ ‘ਤੇ ਕਾਬੂ ਪਾਉਣ ਲਈ ਹਾਲ ਹੀ ‘ਚ ਅਮਰੀਕਾ ਦੀ ਕੰਪਨੀ ਵਲੋਂ ਜਹਾਜ਼ ਤੇ ਅਮਲਾ ਮੰਗਵਾਇਆ ਗਿਆ ਸੀ| ਇਹ ਜਹਾਜ਼ ਟੈਂਕ ਵਿੱਚ 15,000 ਲੀਟਰ ਪਾਣੀ ਭਰ ਕੇ ਅੱਗ ਵਾਲੀ ਸੁੱਟ ਰਿਹਾ ਸੀ| ਕਿਹਾ ਜਾ ਰਿਹਾ ਹੈ ਕਿ ਜਹਾਜ਼ ਅੱਗ ‘ਤੇ ਕਾਬੂ ਪਾਉਣ ਸਮੇਂ ਦਰਖਤਾਂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ ਪਰ ਹਾਦਸੇ ਦੇ ਕਾਰਨਾਂ ਦੀ ਜਾਂਚ ਹਾਲੇ ਜਾਰੀ ਹੈ|

ਸੂਬੇ ਦੀ ਪ੍ਰੀਮੀਅਰ ਨੇ ਹਾਦਸੇ ‘ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਬੜੀ ਗੰਭੀਰ ਸਥਿਤੀ ਵਿੱਚ ਅੱਗ ਬੁਝਾਓ ਅਮਲਾ ਕੰਮ ਕਰ ਰਿਹਾ ਸੀ| ਕਰੀਬ 2 ਹਫਤੇ ਪਹਿਲਾਂ ਵੀ ਅਜਿਹੀ ਸਥਿਤੀ ਵਿੱਚ ਪਾਣੀ ਵਾਲਾ ਟੈਂਕਰ ਹਵਾਈ ਜਹਾਜ਼ ਤਬਾਹ ਹੋਇਆ ਸੀ| ਉਧਰ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪਾਰਟੀ ਦੇ ਮੌਜੂਦਾ ਪ੍ਰਧਾਨ ਸਕੋਟ ਮੌਰੀਸਨ ਬਾਰੇ ਟਿਪਣੀ ਕੀਤੀ ਕਿ ਦੇਸ਼ ਦੀ ਲੀਡਰਸ਼ਿੱਪ ਅੱਗ ਨਾਲ ਨਜਿਠਣ ਵਿੱਚ ਅਵੇਸਲੀ ਰਹੀ ਹੈ, ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ|

Related posts

ਇਰਾਨ ਨੇ ਦਬੋਚੇ ਅਮਰੀਕਾ ਦੇ 17 ਜਾਸੂਸ, ਕਈਆਂ ਨੂੰ ਮੌਤ ਦੀ ਸਜ਼ਾ

On Punjab

ਸਪੇਨ ‘ਚ ਖੁੱਲ੍ਹਿਆ ‘ਮਹਿਲਾ ਹੋਟਲ’, ਪੁਰਸ਼ਾਂ ਦੀ ਐਂਟਰੀ ‘ਤੇ ਬੈਨ

On Punjab

ਅਫਗਾਨੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਅੱਤਵਾਦੀ ਸੰਗਠਨ ਤਾਲਿਬਾਨ ਦਾ ਸਮਰਥਨ ਕਰਨ ਦਾ ਹੈ ਦੋਸ਼

On Punjab