PreetNama
ਖਾਸ-ਖਬਰਾਂ/Important News

ਆਰਬੀਆਈ ਨੇ ਪੈਸੇ ਟ੍ਰਾਂਸਫਰ ਦੇ ਨਿਯਮਾਂ ‘ਚ ਕੀਤਾ ਬਦਲਾਅ, ਇੱਕ ਜੂਨ ਤੋਂ ਹੋਣਗੇ ਲਾਗੂ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ ਆਰਟੀਜੀਐਸ ਰਾਹੀਂ ਪੈਸੇ ਭੇਜਣ ਦਾ ਸਮਾਂ ਡੇਢ ਘੰਟੇ ਵਧਾ ਦਿੱਤਾ ਹੈ। ਜੀ ਹਾਂ, ਇੱਕ ਜੂਨ ਤੋਂ ਪੈਸੇ ਟ੍ਰਾਂਸਫਰ ਸਾਮ 6 ਵਜੇ ਤਕ ਹੋ ਸਕਣਗੇ। ਆਰਬੀਆਈ ਨੇ ਇਸ ਦੀ ਜਾਣਕਾਰੀ ਆਪ ਦਿੱਤੀ ਹੈ। ਫਿਲਹਾਲ ਆਰਟੀਜੀਐਸ ਰਾਹੀਂ ਟ੍ਰਾਂਸਫਰ ਦੀ ਸੁਵਿਧਾ ਸ਼ਾਮ ਸਾਢੇ ਚਾਰ ਵਜੇ ਤਕ ਸੀ।

ਰਿਅਲ ਟਾਈਮ ਗ੍ਰਾਸ ਸੇਟਲਮੇਂਟ ਵਿਵਸਥਾ ਤਹਿਤ ਪੈਸੇ ਟ੍ਰਾਂਸਫਰ ਕਰਨ ਦਾ ਕੰਮ ਨਾਲ ਦੀ ਨਾਲ ਹੁੰਦਾ ਹੈ। ਆਰਟੀਜੀਐਸ ਦਾ ਇਸਤੇਮਾਲ ਜ਼ਿਆਦਾ ਪੈਸੇ ਦੇ ਟ੍ਰਾਂਸਫਰ ਲਈ ਕੀਤਾ ਹਾਂਦਾ ਹੈ। ਇਸ ਤਹਿਤ ਘੱਟੋ ਘੱਟ 2 ਲੱਖ ਰੁਪਏ ਭੇਜੇ ਜਾ ਸਕਦੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਭੇਜਨ ਦੀ ਕੋਈ ਲਿਮੀਟ ਨਹੀ ਹੈ।

ਆਰਬੀਆਈ ਨੇ ਇੱਕ ਸੂਚਨਾ ‘ਚ ਕਿਹਾ, “ਆਰਟੀਜੀਐਸ ‘ਚ ਗਾਹਕ ਲੇਣਦੇਣ ਲਈ ਸਮੇਂ ਨੂੰ ਸ਼ਾਮ ਸਾਢੇ ਚਾਰ ਵਜੇ ਤੋਂ ਵਧਾ ਕੇ 6 ਵਜੇ ਤਕ ਦਾ ਕਰਨ ਦਾ ਫੈਸਲਾ ਲਿਆ ਹੈ”। ਆਰਟੀਜੀਐਸ ਤਹਿਤ ਇਸ ਸੁਵੀਧਾ ਇੱਕ ਜੂਨ ਤੋਂ ਮਿਲੇਗੀ।

ਆਰਟੀਜੀਐਸ ਤੋਂ ਇਲਾਵਾ ਪੈਸੇ ਆਪਣੇ ਖਾਤੇ ਚੋਂ ਦੂਜੇ ਦੇ ਖਾਤੇ ਭੇਜਣ ਦਾ ਇੱਕ ਹੋਰ ਪ੍ਰਸਿੱਧ ਤਰੀਕਾ ਅੇਨਈਐਫਟੀ ਹੈ। ਜਿਸ ‘ਚ ਪੇਸੇ ਟ੍ਰਾਂਸਫਰ ਕਰਨ ਦੀ ਕੋਈ ਬੰਦੀਸ਼ ਨਹੀ ਹੈ।

Related posts

ਲਾਸ ਏਂਜਲਸ ਦੇ ਮੇਅਰ ਨੂੰ ਭਾਰਤ ‘ਚ ਰਾਜਦੂਤ ਬਣਾ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

On Punjab

America : ਓਕਲਾਹੋਮਾ ਸਿਟੀ ਬਾਰ ‘ਚ ਤੇਜ਼ ਫਾਇਰਿੰਗ, 6 ਲੋਕਾਂ ਨੂੰ ਬਣਾਇਆ ਨਿਸ਼ਾਨਾ, 3 ਦੀ ਮੌਤ

On Punjab

ਅਮਰੀਕਾ ’ਚ ਹੁਣ ਸਾਈਬਰ ਅਪਰਾਧ ਮੰਨੇ ਜਾਣਗੇ ਅੱਤਵਾਦੀ ਵਾਰਦਾਤ

On Punjab