49.71 F
New York, US
October 25, 2026
PreetNama
ਫਿਲਮ-ਸੰਸਾਰ/Filmy

ਆਪਣੇ ਪਸੰਦੀਦਾ ‘ਸਮੋਸਾ’ ਨੂੰ ਤਰਸ ਰਿਹਾ Hrithik Roshan, ਸ਼ੇਅਰ ਕੀਤੀ ਪੋਸਟ

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਨ੍ਹਾਂ ਦਿਨੀਂ ਆਪਣੇ ਪਸੰਦੀਦਾ ਫਾਸਟ ਫ਼ੂਡ ‘ਸਮੋਸਾ‘ ਨੂੰ ਕਾਫੀ ਜ਼ਿਆਦਾ ਮਿਸ ਕਰ ਰਹੇ ਹਨ। ਇਸ ਬਾਰੇ ਰਿਤਿਕ ਰੋਸ਼ਨ ਨੇ ਖੁਦ ਪੋਸਟ ਰਾਹੀਂ ਦੱਸਿਆ। ਇੰਸਟਾਗ੍ਰਾਮ ‘ਤੇ ਰਿਤਿਕ ਨੇ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਲੈਪਟੋਪ ‘ਤੇ ਸੀਰੀਅਸ ਅੰਦਾਜ਼ ‘ਚ ਨਜ਼ਰ ਆ ਰਹੇ ਹਨ।

ਰਿਤਿਕ ਨੇ ਤਸਵੀਰ ਦੇ ਕੈਪਸ਼ਨ ‘ਚ ਇਸ ਰੀਐਕਸ਼ਨ ਦਾ ਕਾਰਨ ਵੀ ਦੱਸਿਆ। ਉਨ੍ਹਾਂ ਲਿਖਿਆ ,”ਸਿਰੀਅਸ ਦਾ ਚਿਹਰਾ ਦੇਖ ਕੇ ਧੋਖਾ ਨਾ ਖਾਓ। ਇਹ ਮੀਨੂੰ ਹੈ। ਮੈਂ ਆਪਣੇ ਖਾਣੇ ਨੂੰ ਲੈ ਕੇ ਬਹੁਤ ਗੰਭੀਰ ਹਾਂ। ਮੈਨੂੰ ਆਪਣਾ ਸਮੋਸਾ ਯਾਦ ਆ ਰਿਹਾ ਹੈ।”

ਰਿਤਿਕ ਦੀ ਇਸ ਪੋਸਟ ‘ਤੇ ਫ਼ਿਲਮੀ ਸਿਤਾਰਿਆਂ ਤੋਂ ਲੈ ਕੇ ਆਮ ਲੋਕਾਂ ਨੇ ਵੀ ਰੀਐਕਸ਼ਨ ਦਿੱਤਾ ਹੈ। ਸਭ ਨੂੰ ਇਹ ਹੈਰਾਨੀ ਹੈ ਕਿ ਰਿਤਿਕ ਸੱਚਮੁੱਚ ਸਮੋਸਾ ਪਸੰਦ ਕਰਦੇ ਹਨ। ਦੱਸ ਦਈਏ ਕਿ ਰਿਤਿਕ ਰੋਸ਼ਨ ਜਦੋਂ ਫਿਲਮ War ਦੀ ਪ੍ਰਮੋਸ਼ਨ ‘ਤੇ ਕਪਿਲ ਦੇ ਸ਼ੋਅ ‘ਚ ਆਏ ਸੀ ਤਾਂ ਉਦੋਂ ਉਨ੍ਹਾਂ ਨੇ ਸਮੋਸੇ ਦਾ ਜ਼ਿਕਰ ਕੀਤਾ ਸੀ ਤੇ ਚਲਦੇ ਸ਼ੋਅ ‘ਚ ਰਿਤਿਕ ਰੋਸ਼ਨ ਨੇ ਸਮੋਸਾ ਦਾ ਸਵਾਦ ਵੀ ਲਿਆ ਸੀ।

Related posts

Amitabh Bachchan Birthday : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤਾਭ ਬੱਚਨ ਨੂੰ ਸਿਹਤਮੰਦ ਜੀਵਨ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

On Punjab

ਫਿੱਕਾ ਪਿਆ ਸਲਮਾਨ ਦੀ ‘ਭਾਰਤ’ ਦਾ ਜਾਦੂ, ਜਾਣੋ ਤੀਜੇ ਦਿਨ ਕੀਤੀ ਕਿੰਨੀ ਕਮਾਈ

On Punjab

ਨੀਰੂ ਬਾਜਵਾ ਦੇ ਬੇਬੀ ਸ਼ਾਵਰ ਪਾਰਟੀ ਦੀਆਂ ਤਸਵੀਰਾਂ ਹੋਈਆਂ ਵਾਇਰਲ

On Punjab