PreetNama
ਫਿਲਮ-ਸੰਸਾਰ/Filmy

ਆਖਿਰ ਇਸ ਅਦਾਕਾਰਾ ਨੂੰ ਕਿਉਂ ਲੁਕਾਉਂਣਾ ਪਿਆ ਆਪਣਾ ਮੂੰਹ ?

ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਜਾਨਵੀ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਬਾਲੀਵੁਡ ਦੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ।
ਇਸ ਭੀੜ ਤੋਂ ਬਚਣ ਲਈ ਕਈ ਵਾਰ ਸਿਤਾਰਿਆਂ ਨੂੰ ਆਪਣਾ ਮੂੰਹ ਲੁਕਾਉਣਾ ਪੈਂਦਾ ਹੈ। ਦਸ ਦੇਈਏ ਕਿ ਕਦੇ ਸਾਰਾ ਅਲੀ ਖ਼ਾਨ ਬੁਰਕੇ ਵਿੱਚ ਨਿਕਲਦੀ ਹੈ ਤੇ ਕਦੇ ਕਾਰਤਿਕ ਆਰਿਆਨ ਆਪਣੀ ਲੁੱਕ ਬਦਲ ਕੇ ਘੁੰਮਦੇ ਦਿਖਾਈ ਦਿੰਦੇ ਹਨ। ਜਾਣਕਾਰੀ ਮੁਤਾਬਿਕ ਹਾਲ ਹੀ ਵਿੱਚ ਇੱਕ ਹੋਰ ਅਦਾਕਾਰਾ ਨੇ ਅਜਿਹਾ ਹੀ ਕੀਤਾ ਹੈ।
ਜੀ ਹਾਂ ਇਹ ਅਦਾਕਾਰਾ ਬਨਾਰਸ ਦੀਆਂ ਗਲੀਆਂ ਵਿੱਚ ਆਪਣੇ ਦੋਸਤਾਂ ਨਾਲ ਘੁੰਮਦੀ ਦਿਖਾਈ ਦਿੱਤੀ ਹੈ ਪਰ ਉਹ ਵੀ ਕੈਮਰੇ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੀ। ਇਹ ਕੋਈ ਹੋਰ ਨਹੀਂ ਅਦਾਕਾਰਾ ਸ਼੍ਰੀ ਦੇਵੀ ਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਹੈ। ਜਾਨਵੀ ਅੱਜ ਕੱਲ੍ਹ ਆਪਣੇ ਦੋਸਤਾਂ ਨਾਲ ਬਨਾਰਸ ਦੀਆਂ ਗਲੀਆਂ ਵਿੱਚ ਘੁੰਮ ਰਹੀ ਹੈ ਅਤੇ ਕਾਫੀ ਇੰਨਜੁਆਏ ਕਰ ਰਹੀ ਹੈ।
ਇਸ ਦੀ ਜਾਣਕਾਰੀ ਜਾਨਵੀਂ ਨੇ ਆਪ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰ ਦਿੱਤੀ ਹੈ। ਜਾਨਵੀ ਲਗਾਤਾਰ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਅਪਡੇਟ ਕਰਦੀ ਰਹਿੰਦੀ ਹੈ। ਜਾਨਵੀ ਇੱਥੇ ਰਿਕਸ਼ੇ ‘ਤੇ ਘੁੰਮ ਰਹੀ ਹੈ ਤੇ ਇੱਥੋਂ ਦੇ ਭੋਜਨ ਤੇ ਅਲੱਗ ਤਰ੍ਹਾਂ ਦੇ ਪਕਵਾਨਾਂ ਦਾ ਮਜ਼ਾ ਲੈ ਰਹੀ ਹੈ। ਜਾਨਵੀ ਦੀਆਂ ਤਸਵੀਰਾਂ ‘ਤੇ ਉਸ ਦੇ ਚਾਚੇ ਅਨਿਲ ਕਪੂਰ ਅਤੇ ਭੈਣ ਸੋਨਮ ਕਪੂਰ ਨੇ ਕਮੈਂਟ ਵੀ ਕੀਤੇ ਹਨ।

ਜਾਨਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਅਪਡੇਟ ਰਹਿੰਦੀ ਹੈ। ਦਸ ਦੇਈਏ ਕਿ ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਉਹਨਾਂ ਦੀ ਛੋਟੀ ਭੈਣ ਮਤਲਬ ਕਿ ਖੁਸ਼ੀ ਕਪੂਰ ਜਲਦ ਹੀ ਬਾਲੀਵੁਡ ‘ਚ ਐਂਟਰੀ ਕਰਨ ਵਾਲੀ ਹੈ ਪਰ ਇਹ ਸਿਰਫ ਅਫਵਾਹਾਂ ਹਨ ਤੇ ਇਸ ਬਾਰੇ ਖੁਲਾਸਾ ਆਪ ਜਾਨਵੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ। ਜਾਨਵੀ ਨੂੰ ਅਕਸਰ ਹੀ ਉਹਨਾਂ ਦੀ ਭੈਣ ਨਾਲ ਸਪਾਟ ਕੀਤਾ ਜਾਂਦਾ ਸੀ ਪਰ ਹੁਣ ਉਹ ਪੜਾਈ ਕਰਨ ਲਈ ਵਿਦੇਸ਼ ‘ਚ ਗਈ ਹੋਈ ਹੈ। ਜਿਸ ਕਾਰਨ ਦੋਨਾਂ ਦੀ ਗੱਲ ਬਾਤ ਵੀ ਕਾਫੀ ਘੱਟ ਹੁੰਦੀ ਹੈ।

Related posts

ਚਰਚਿਤ ਅਦਾਕਾਰਾ ਵੱਲੋਂ ਧਰਮ ਦੇ ਰਾਹ ‘ਤੇ ਚੱਲਣ ਦਾ ਫੈਸਲਾ, ਫਿਲਮ ਇੰਡਸਟਰੀ ਛੱਡਣ ਦਾ ਐਲਾਨ

On Punjab

ਵਿਰਾਟ ਦੀ ਪਤਨੀ ਅਨੁਸ਼ਕਾ ਸੱਚਮੁੱਚ ਗਰਭਵਤੀ? ਜਾਣੋ ਆਖਰ ਕੀ ਹੈ ਸਚਾਈ

On Punjab

ਪ੍ਰਿੰਸ ਦੇ ਭਰਾ ਦੀ ਪਾਣੀ ‘ਚ ਡੁੱਬ ਕੇ ਮੌਤ, ਸਦਮੇ ‘ਚ ਪਰਿਵਾਰ

On Punjab