PreetNama
ਫਿਲਮ-ਸੰਸਾਰ/Filmy

ਆਖਰ ਕਿਉਂ ਕੀਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਈਡ ? ਵੱਡਾ ਖੁਲਾਸਾ

ਮੁੰਬਈ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ ਹੈ। ਉਸ ਦੇ ਨੌਕਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੁਸ਼ਾਂਤ ਸਿੰਘ ਰਾਜਪੂਤ ਡਿਪ੍ਰੈਸ਼ਨ ‘ਚ ਸੀ। ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਦੇ ਘਰ ਦਵਾਈਆਂ ਤੇ ਪ੍ਰਿਸਕ੍ਰਿਪਸ਼ਨ ਮਿਲੇ ਹਨ। ਪੁਲਿਸ ਨੂੰ ਕੁਝ ਦਸਤਾਵੇਜ਼ ਮਿਲੇ ਹਨ ਜਿਸ ਅਨੁਸਾਰ ਅਭਿਨੇਤਾ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ।
ਫਿਲਹਾਲ ਉਸ ਦੇ ਘਰ ‘ਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਹਾਲਾਂਕਿ, ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਉਸ ਦੇ ਘਰ ਮੌਜੂਦ ਹੈ। ਅਭਿਨੇਤਾ ਨੇ ਆਪਣਾ ਬਾਲੀਵੁੱਡ ਸਫ਼ਰ ਫਿਲਮ ‘ਕਾ ਪੋ ਚੀ’ ਨਾਲ ਸ਼ੁਰੂ ਕੀਤਾ ਸੀ।
ਸ਼ੁੱਧ ਦੇਸੀ ਰੋਮਾਂਸ, ਛਿਛੋਰੇ, ਰਾਬਤਾ ਅਤੇ ਸੋਨ ਚਿਰਈਆ ਵਰਗੀਆਂ ਫਿਲਮਾਂ ਵੀ ਕੀਤੀਆਂ ਗਈਆਂ ਸੀ। ਉਸਦੀ ਸਭ ਤੋਂ ਮਸ਼ਹੂਰ ਫਿਲਮ ਐਮ ਐਸ ਧੋਨੀ ਮੰਨੀ ਜਾਂਦੀ ਹੈ। ਦਰਸ਼ਕਾਂ ਦੁਆਰਾ ਇਸ ਨੂੰ ਬਹੁਤ ਪਿਆਰ ਦਿੱਤਾ ਗਿਆ। ਉਸ ਦੀ ਖ਼ੁਦਕੁਸ਼ੀ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਹਨ। ਉਹ ਟੈਲੀਵਿਜ਼ਨ ਸੀਰੀਅਲ ਪਵਿੱਤਰ ਰਿਸ਼ਤਾ ਨਾਲ ਮਸ਼ਹੂਰ ਹੋਇਆ ਸੀ।

Related posts

ਸੈਫ਼ ਨੂੰ ਚਾਕੂ ਮਾਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਕੌਮੀ ਪੱਧਰ ਦਾ ਪਹਿਲਵਾਨ

On Punjab

ਤਾਨਾਜੀ ਬਣੇ ਅਜੈ ਦੇਵਗਨ ਦੀ ਲੁੱਕ ਆਈ ਸਾਹਮਣੇ

On Punjab

ਦਿਲੀਪ ਕੁਮਾਰ ਦੀ ਸਿਹਤ ਖਰਾਬ, ਸਾਇਰਾ ਬਾਨੋ ਨੇ ਲੋਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ

On Punjab