PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਆਈਪੀਐੱਲ: ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਿਆ

ਕੋਲਕਾਤਾ:ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਾਇਆ ਗਿਆ ਹੈ ਅਤੇ ਉਸ ਨੇ ਟੀਮ ਨੂੰ ਪਹਿਲਾ ਖ਼ਿਤਾਬ ਜਿਤਾਉਣ ਲਈ ਆਪਣੀ ਪੂਰਾ ਵਾਹ ਲਾਉਣ ਦਾ ਭਰੋਸਾ ਦਿੱਤਾ ਹੈ। ਲਖਨਊ ਟੀਮ ਨੇ ਪੰਤ ਨੂੰ ਆਈਪੀਐੱਲ ਦੀ ਮੈਗਾ ਨਿਲਾਮੀ ’ਚ 27 ਕਰੋੜ ਰੁਪਏ ਦੀ ਰਿਕਾਰਡ ਕੀਮਤ ’ਤੇ ਖਰੀਦਿਆ ਸੀ। ਪੰਤ ਨੇ ਕਪਤਾਨ ਬਣਾਏ ਜਾਣ ਮਗਰੋਂ ਕਿਹਾ, ‘‘ਮੈਂ ਆਪਣਾ 200 ਫ਼ੀਸਦ ਪ੍ਰਦਰਸ਼ਨ ਕਰਾਂਗਾ। ਇਹ ਮੇਰੇ ਤੁਹਾਡੇ ਨਾਲ ਵਾਅਦਾ ਹੈ। ਮੈਂ ਇਸ ਭਰੋੋਸੇ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਨਵੀਂ ਸ਼ੁਰੂਆਤ ਲਈ ਕਾਫ਼ੀ ਉਤਸ਼ਾਹਿਤ ਹਾਂ।’’ ਟੀਮ ਦੇ ਮਾਲਕ ਸੰਜੀਵ ਗੋਇਨਕਾ ਨੇ ਕਿਹਾ, ‘‘ਅਸੀਂ ਨਵੀਂਆਂ ਉਮੀਦਾਂ ਨਾਲ ਸ਼ੁਰੂਆਤ ਕਰਾਂਗੇ। ਸਭ ਤੋਂ ਅਹਿਮ ਇਹ ਕਿ ਨਵੇਂ ਵਿਸ਼ਵਾਸ਼ ਨਾਲ। ਮੈਂ ਤੁਹਾਡੇ ਸਾਹਮਣੇ ਸਾਡੇ ਨਵੇਂ ਕਪਤਾਨ ਰਿਸ਼ਭ ਪੰਤ ਨੂੰ ਪੇਸ਼ ਕਰਦਾ ਹਾਂ।’’

Related posts

ਸਰੀ ਦੇ ਨਾਲ ਲਗਦੇ ਸ਼ਹਿਰ ਡੈਲਟਾ ਦੇ ਸ਼ੌਪਿੰਗ ਮਾਲ ‘ਚ ਚੱਲੀ ਗੋਲ਼ੀ, ਇੱਕ ਦੀ ਮੌਤ

On Punjab

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

On Punjab

ਪੁਲਿਸ ਅੜਿੱਕੇ ਆਇਆ ਚੋਰਾਂ ਦਾ ਬਾਪ! ਹੁਣ ਤੱਕ 100 ਕਾਰਾਂ ਉਡਾਈਆਂ

On Punjab