PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਈਟੀ ਸ਼ੇਅਰਾਂ ਵਿੱਚ ਵਿਕਰੀ ਕਾਰਨ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ

ਮੁੰਬਈ- ਆਈਟੀ ਸ਼ੇਅਰਾਂ ਅਤੇ ਏਸ਼ੀਆਈ ਬਾਜ਼ਾਰਾਂ ਵਿੱਚ ਸੁਸਤ ਰੁਝਾਨਾਂ ਕਾਰਨ ਬੈਂਚਮਾਰਕ ਸਟਾਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਵਿੱਚ ਰਹੇ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 219 ਅੰਕ ਡਿੱਗ ਕੇ 81,414.02 ’ਤੇ ਆ ਗਿਆ। ਇਸ ਦੇ ਨਾਲ ਹੀ ਐੱਨਐੱਸਈ ਨਿਫਟੀ 53.6 ਅੰਕ ਡਿੱਗ ਕੇ 24,780 ’ਤੇ ਆ ਗਿਆ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਘਰੇਲੂ ਜੀਡੀਪੀ ਡੇਟਾ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ ਹੋ ਗਏ ਹਨ। ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ, ਟੈੱਕ ਮਹਿੰਦਰਾ, ਐੱਚਸੀਐੱਲ ਟੈਕ, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਪਛੜ ਗਏ। ਲਾਰਸਨ ਐਂਡ ਟੂਬਰੋ, ਅਡਾਨੀ ਪੋਰਟਸ, ਈਟਰਨਲ, ਨੇਸਲੇ, ਸਨ ਫਾਰਮਾ ਅਤੇ ਮਾਰੂਤੀ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।ਏਸ਼ੀਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੀ 225 ਸੂਚਕ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਸੂਚਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਨਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਉੱਚ ਪੱਧਰ ’ਤੇ ਬੰਦ ਹੋਏ। ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਰਲ ਦੇ ਮੁਕਾਬਲੇ ਰੁਪੱਈਆ 19 ਪੈਸੇ ਵਧ ਕੇ 85.29 ’ਤੇ ਪਹੁੰਚ ਗਿਆ।

Related posts

ਕੱਲ੍ਹ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਨਹੀਂ ਹੋਣਗੇ ਯੋਗੀ ਆਦਿੱਤਿਆਨਾਥ

On Punjab

ਭਾਰਤ ‘ਚ ਲਗਾਤਾਰ ਘੱਟ ਰਹੇ ਏਟੀਐਮ, ਕੈਸ਼ ਦੀ ਆਏਗੀ ਦਿੱਕਤ

On Punjab

ਪੰਜਾਬੀਓ ਬਚਾ ਲਓ ਆਪਣਾ ਸੱਭਿਆਚਾਰ

Pritpal Kaur