PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅੱਲੂ ਅਰਜੁਨ ਨੂੰ ਦੇਖ ਕੇ ਭਰ ਆਈਆਂ ਪਤਨੀ ਸਨੇਹਾ ਰੈਡੀ ਦੀਆਂ ਅੱਖਾਂ, ਪਤੀ ਨੂੰ ਲਗਾਇਆ ਗਲੇ, ਬੇਟਾ ਵੀ ਹੋਇਆ ਇਮੋਸ਼ਨਲ

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਅੱਲੂ ਅਰਜੁਨ ‘ਤੇ ਗਾਜ਼ ਡਿੱਗੀ ਹੈ। 4 ਦਸੰਬਰ ਨੂੰ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਅਦਾਕਾਰ ਨੂੰ ਸ਼ੁੱਕਰਵਾਰ ਨੂੰ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਉਸ ਦੀ ਪਤਨੀ ਸਨੇਹਾ ਰੈੱਡੀ (Sneha Reddy) ਟੁੱਟ ਗਈ ਸੀ।

ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਫਿਰ ਉਸ ਨੂੰ ਤੁਰੰਤ ਅੰਤਰਿਮ ਜ਼ਮਾਨਤ ਵੀ ਮਿਲ ਗਈ ਪਰ ਇਸ ਦੇ ਬਾਵਜੂਦ ਉਸ ਨੂੰ ਇਕ ਰਾਤ ਜੇਲ੍ਹ ਵਿਚ ਕੱਟਣੀ ਪਈ, ਜਿਸ ਕਾਰਨ ਉਸ ਦੀ ਪਤਨੀ ਸਨੇਹਾ ‘ਤੇ ਕੀ ਬੀਤਿਆ, ਇਹ ਉਸ ਦੀ ਤਾਜ਼ਾ ਵੀਡੀਓ ਤੋਂ ਸਾਫ਼ ਨਜ਼ਰ ਆ ਰਿਹਾ ਹੈ।

ਪਤੀ ਨੂੰ ਦੇਖ ਭਾਵੁਕ ਹੋਈ ਸਨੇਹਾ ਰੈੱਡੀ –ਅੱਲੂ ਅਰਜੁਨ ਦੀ ਰਿਹਾਈ ਤੋਂ ਬਾਅਦ ਇਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਲਿੱਪ ‘ਚ ਸਨੇਹਾ ਰੈੱਡੀ ਆਪਣੇ ਪਤੀ ਨੂੰ ਦੇਖਦੇ ਹੀ ਇਮੋਸ਼ਨਲ ਹੋ ਗਈ। ਉਹ ਪਹਿਲਾਂ ਆਪਣੇ ਪਤੀ ਨੂੰ ਚੁੰਮਦੀ ਹੈ ਤੇ ਫਿਰ ਉਸ ਨੂੰ ਜ਼ੋਰ ਨਾਲ ਗਲੇ ਲਾਉਂਦੀ ਹੈ। ਸਨੇਹਾ ਦੀਆਂ ਅੱਖਾਂ ‘ਚ ਹੰਝੂ ਸਾਫ਼ ਦਿਖਾਈ ਦੇ ਰਹੇ ਹਨ।

ਇਸ ਦੌਰਾਨ ਅੱਲੂ ਅਰਜੁਨ ਵੀ ਆਪਣੀ ਪਤਨੀ ਦਾ ਹੌਸਲਾ ਵਧਾਉਂਦੇ ਹੋਏ ਦਿਸ ਰਹੇ ਹਨ। ਵੀਡੀਓ ‘ਚ ਅਦਾਕਾਰ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ। ਬੇਟੇ ਨੇ ਆਪਣੀ ਮਾਂ ਤੇ ਬਾਪ ਨੂੰ ਗਲੇ ਲਗਾਇਆ। ਇਹ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Related posts

ਮੁਲਾਜ਼ਮ ਸੜਕਾਂ ‘ਤੇ, ਪਰ ਸਰਕਾਰ ਨੂੰ ਕੋਈ ਫਿਰਕ ਨਹੀ…

Pritpal Kaur

‘ਤੁਸੀਂ ਉਦੋਂ ਜੰਮੇ ਵੀ ਨਹੀਂ ਸੀ, ਜਦੋਂ…’, ਇਮਰਾਨ ਨੇ ਪਾਕਿਸਤਾਨੀ ਫੌਜ ਨੂੰ ਦਿੱਤੀ ਖੁੱਲ੍ਹੀ ਚੁਣੌਤੀ

On Punjab

ਦਬਾਅ ‘ਚ ਪਾਕਿਸਤਾਨ, ਜਾਧਵ ਨੂੰ ਮਿਲੇਗਾ ਅਪੀਲ ਦਾ ਮੌਕਾ, ਆਰਡੀਨੈਂਸ ਦਾ ਸਮਾਂ ਚਾਰ ਮਹੀਨੇ ਵਧਾਇਆ

On Punjab