PreetNama
ਸਮਾਜ/Social

ਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ ‘ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆ

ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਗਰਮੀ ਨੇ ਪਿਛਲੇ 75 ਸਾਲਾਂ ਦੇ ਰਿਕਾਰਡ ਤੋੜਦਿਆਂ ਪਾਰਾ 50.8 ਡਿਗਰੀ ਸੈਂਟੀਗ੍ਰੇਡ ਤਕ ਪਹੁੰਚਾ ਦਿੱਤਾ। ਅਜਿਹੇ ਵਿੱਚ ਉੱਤਰ ਭਾਰਤ ਦੇ ਕੁਝ ਹਿੱਸਿਆਂ ‘ਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਵਿੱਚ ਜਾਰੀ ਹੀਟ ਵੇਵ ਕਾਰਨ ਹੁਣ ਤਕ 30 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਨ੍ਹਾਂ ਵਿੱਚ ਪੰਜਾਬ ਦੇ ਵੀ ਦੋ ਵਿਅਕਤੀ ਸ਼ਾਮਲ ਹਨ, ਜਦਕਿ ਗਰਮੀ ਕਾਰਨ ਸਭ ਤੋਂ ਵੱਧ ਯਾਨੀ 17 ਮੌਤਾਂ ਤੇਲੰਗਾਨਾ ਸੂਬੇ ਵਿੱਚ ਦਰਜ ਕੀਤੀਆਂ ਗਈਆਂ ਹਨ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ-ਤਿੰਨ ਦਿਨਾਂ ਤਕ ਹਾਲੇ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਾਲਤ ਬੇਹੱਦ ਗੰਭੀਰ ਹਨ, ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਬਿਹਾਰ, ਝਾਰਖੰਡ, ਤੇ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੂ ਕਹਿਰ ਢਾਹ ਰਹੀ ਹੈ। ਕਰਨਾਟਕ ਵਿੱਚ ਚਾਰੇ ਦੀ ਕਮੀ ਤੇ ਗਰਮੀ ਕਾਰਨ ਕਿਸਾਨ ਆਪਣੇ ਪਸ਼ੂ ਵੇਚਣ ਲਈ ਮਜਬੂਰ ਹਨ।

Related posts

ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਵਿੱਚ ਖਾਤੇ ਖੁੱਲ੍ਹਵਾਉਣ ਦੀ ਅਪੀਲ

On Punjab

ਯੂਰਪੀਅਨ ਯੂਨੀਅਨ ਵੱਲੋਂ ਯੂਕਰੇਨ ਦੇ ਕਰਜ਼ੇ ਲਈ ਫਰੀਜ਼ ਕੀਤੀ ਰੂਸੀ ਸੰਪਤੀ ਦੀ ਵਰਤੋਂ ਕਰਨ ਦੀ ਯੋਜਨਾ

On Punjab

ਸਪੇਸਐਕਸ ਨੂੰ ਸਟਾਰਸ਼ਿਪ ਰਾਕਟ ਦੀ ਪਰਖ ਉਡਾਣ ਦੀ ਮਿਲੀ ਮਨਜ਼ੂਰੀ, ਕੰਪਨੀ ਨੂੰ ਪੁਲਾੜ ਸਬੰਧੀ ਆਪਣੇ ਟੀਚੇ ਪ੍ਰਾਪਤ ਕਰਨ ’ਚ ਮਿਲੇਗੀ ਮਦਦ

On Punjab