PreetNama
ਰਾਜਨੀਤੀ/Politics

ਅਸਤੀਫੇ ਮਗਰੋਂ ਰਾਹੁਲ ਦਾ ਦਰਦ ਆਇਆ ਸਾਹਮਣੇ, ਲੀਡਰਾਂ ਨੂੰ ਕਹੀ ਵੱਡੀ ਗੱਲ

ਨਵੀਂ ਦਿੱਲੀਆਪਣੇ ਅਸਤੀਫੇ ਦੀ ਜ਼ਿੱਦ ‘ਤੇ ਅੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਨੇ ਅਸਤੀਫੇ ਦਾ ਐਲਾਨ ਕੀਤਾ ਪਰ ਇਸ ਤੋਂ ਬਾਅਦ ਵੀ ਕਿਸੇ ਨੇ ਵੀ ਹਾਰ ਦੀ ਜ਼ਿੰਮੇਵਾਰੀ ਨਹੀਂ ਲਈ।

ਇਹ ਗੱਲ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਯੂਥ ਕਾਂਗਰਸ ਦੀ ਬੈਠਕ ‘ਚ ਵਰਕਰਾਂ ਤੇ ਨੇਤਾਵਾਂ ਨੂੰ ਕਈ। ਆਪਣਾ ਦੁਖ ਜਤਾਉਂਦੇ ਹੋਏ ਉਨ੍ਹਾਂ ਨੇ ਯੂਥ ਕਾਂਗਰਸ ਨੂੰ ਕਿਹਾ, “ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾਪਰ ਤੁਸੀਂ ਲੋਕ ਫਿਕਰ ਨਾ ਕਰੋ। ਮੈਂ ਕਿਤੇ ਨਹੀਂ ਜਾਵਾਂਗਾ। ਤੁਹਾਡੇ ਲੋਕਾਂ ਦੀ ਲੜਾਈ ਮਜ਼ਬੂਤੀ ਨਾਲ ਲੜਾਗਾਂ।”

ਉਨ੍ਹਾਂ ਨੇ ਅੱਗੇ ਕਿਹਾ, “ਅੱਜ ਮੈਂ ਚੋਣ ਹਾਰਿਆ ਹਾਂ। ਜੇਕਰ ਇੱਕ ਉਂਗਲੀ ਮੈਂ ਕਿਸੇ ਵੱਲ ਚੁਕਾਂਗਾਂ ਤਾਂ ਤਿੰਨ ਵਾਪਸ ਮੇਰੇ ਵੱਲ ਹੀ ਉੱਠਣਗੀਆਂ। ਲੰਬੀ ਲੜਾਈ ਹੈ ਜਿਸ ਨੂੰ ਤੁਰੰਤ ਸੱਤਾ ਚਾਹੀਦੀ ਹੈਉਹ ਭਾਜਪਾ ਵਿੱਚ ਜਾਵੇ ਪਰ ਜੋ ਲੜਾਈ ‘ਚ ਮੇਰੇ ਤੇ ਪਾਰਟੀ ਦੇ ਨਾਲ ਰਹੇਗਾਉਹੀ ਪਾਰਟੀ ਦਾ ਸੱਚਾ ਸਿਪਾਹੀ ਹੈ।”

ਇਸ ਗੱਲਬਾਤ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਨਹੀਂ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਅੱਜ ਵੀ ਰਾਹੁਲ ਦੇ ਸਾਹਮਣੇ ਮੋਦੀ ਸਰਕਾਰ ਚੁਣੌਤੀ ਨਹੀਂ ਸਗੋਂ ਮਾਂ ਸੋਨੀਆ ਨਾਲ ਨਜ਼ਦੀਕੀਆਂ ਕਰਕੇ ਹੀ ਉਹ ਲੜਾਈ ਲੜ ਰਹੇ ਹਨ।

Related posts

ਕੁਦਰਤ ਦਾ ਕਹਿਰ: ਮੀਂਹ ਪੈਣ ਦਾ ਸਿਲਸਿਲਾ ਜਾਰੀ; ਨੌਂ ਜ਼ਿਲ੍ਹਿਆਂ ਲਈ ‘ਰੈੱਡ’ ਅਲਰਟ

On Punjab

ਕਰਤਾਰਪੁਰ ਲਾਂਘੇ ਨੂੰ ਲੈ ਕੇ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

On Punjab

ਕਾਂਗਰਸ ‘ਚ ਬਗਾਵਤ.. ਗੋਗੀ ਤੇ ਖੰਗੂੜਾ ਤੋਂ ਬਾਅਦ ਹੁਣ ਬਾਵਾ ਤੇ ਟਿੱਕਾ ਨੇ ਵੀ ਦਿੱਤਾ ਅਸਤੀਫਾ

On Punjab