61.74 F
New York, US
October 31, 2025
PreetNama
ਖਬਰਾਂ/Newsਖਾਸ-ਖਬਰਾਂ/Important News

ਅਸਤੀਫ਼ੇ ਮਗਰੋਂ ਮਾਨ ਨੇ ਖਹਿਰਾ ਤੋਂ ਮੰਗੀ ਇੱਕ ਹੋਰ ‘ਕੁਰਬਾਨੀ’

ਸੰਗਰੂਰ: ਆਮ ਆਦਮੀ ਪਾਰਟੀ ਤੋਂ ਸੁਖਪਾਲ ਖਹਿਰਾ ਵੱਲੋਂ ਅਸਤੀਫ਼ੇ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਮੈਂਬਰੀ ਤਿਆਗਣ ਦੀ ਮੰਗ ਕੀਤੀ ਹੈ। ਮਾਨ ਨੇ ਕਿਹਾ ਹੈ ਕਿ ਖਹਿਰਾ ਪਾਰਟੀ ਦੇ ਨਿਸ਼ਾਨ ‘ਤੇ ਹੀ ਵਿਧਾਇਕ ਬਣੇ ਸਨ। ਇਸ ਲਈ ਉਨ੍ਹਾਂ ਨੂੰ ਵਿਧਾਇਕੀ ਵੀ ਛੱਡਣੀ ਚਾਹੀਦੀ ਹੈ। ਉਨ੍ਹਾਂ ਅਕਾਲੀ ਲੀਡਰ ਜਗੀਰ ਕੌਰ ਦੇ ਬਿਆਨ ਦੀ ਹਮਾਇਤ ਕਰਦਿਆਂ ਖਹਿਰਾ ਨੂੰ ਪੋਲਿੰਗ ਏਜੰਟ ਜੋਗੇ ਕਰਾਰ ਦੇ ਦਿੱਤਾ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਖਹਿਰਾ ਪਾਰਟੀ ਦਾ ਹਿੱਸਾ ਹੀ ਨਹੀਂ ਰਹਿਣਾ ਚਾਹੁੰਦੇ ਤਾਂ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਦਿਵਾਇਆ ਵਿਧਾਇਕ ਦਾ ਅਹੁਦਾ ਵੀ ਛੱਡਣਾ ਚਾਹੀਦਾ ਹੈ। ਅਜਿਹਾ ਨਾ ਕਰਕੇ ਉਹ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਪਤਾ ਹੈ ਕਿ ਜੇਕਰ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ਤੋਂ ਉਹ ਚੋਣ ਲੜਦੇ ਹਨ ਤਾਂ ਹਾਰ ਜਾਣਗੇ। ਮਾਨ ਨੇ ਕਿਹਾ ਕਿ ਲੋਕਾਂ ਨੇ ਖਹਿਰਾ ਨੂੰ ਪਹਿਲਾਂ ਹੀ ਸ਼ੀਸ਼ਾ ਦਿਖਾ ਦਿੱਤਾ ਹੈ, ਇਸੇ ਕਰਕੇ ਉਨ੍ਹਾਂ ਦੀ ਭਰਜਾਈ ਵੀ ਸਰਪੰਚੀ ਦੀ ਚੋਣ ਹਾਰ ਗਈ। ਉਨ੍ਹਾਂ ਕਿਹਾ ਕਿ ਖਹਿਰਾ ਤਾਂ ਕਹਿੰਦੇ ਆਏ ਹਨ ਕਿ ਉਹ ਸਾਰੇ ਅਹੁਦੇ ਤਿਆਗਦੇ ਹਨ ਤਾਂ ਫਿਰ ਐਮਐਲਏਸ਼ਿਪ ਤੋਂ ਵੀ ਅਸਤੀਫ਼ਾ ਦੇਣ ਤੇ ਆਪਣੀ ਪਾਰਟੀ ਤੋਂ ਚੋਣ ਲੜਨ ਤਾਂ ਹੀ ਹਕੀਕਤ ਦਾ ਪਤਾ ਲੱਗੇਗਾ।

Related posts

ਲੋਕ ਸਭਾ ‘ਚ ਸੋਮਵਾਰ ਨੂੰ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ’ ਬਿਲ

On Punjab

ਜਹਾਜ਼ ‘ਚ ਬੰਦਾ ਵੇਖ ਰਿਹਾ ਸੀ ਕੁੜੀਆਂ, ਪਤਨੀ ਨੇ ਇੰਝ ਕੀਤਾ ਸਿੱਧਾ, ਵੀਡੀਓ ਵਾਇਰਲ

On Punjab

ਭਾਰਤ ਸਰਕਾਰ ਦਾ ਨਹਿਲੇ ‘ਤੇ ਦਹਿਲਾ ! ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਲੱਗੇ ਸੁਰੱਖਿਆ ਬੈਰੀਕੇਡਸ-ਬੰਕਰ ਹਟਾਏ; ਪੜ੍ਹੋ ਪੂਰਾ ਮਾਮਲਾ

On Punjab