72.05 F
New York, US
May 9, 2025
PreetNama
ਸਮਾਜ/Social

ਅਲਾਸਕਾ ਵਿੱਚ ਆਇਆ ਜ਼ਬਰਦਸਤ ਭੂਚਾਲ

ਕੱਲ੍ਹ ਸ਼ਾਮ ਨੂੰ ਅਲਾਸਕਾ ਵਿੱਚ ਜ਼ਬਰਦਸਤ ਭੂਚਾਲ ਆਇਆ| ਰਿਕਟਰ ਪੈਮਾਨੇ ਉੱਤੇ ਇਸ ਦੀ ਗਤੀ 7æ8 ਮਾਪੀ ਗਈ| ਇਸ ਭੂਚਾਲ ਤੋਂ ਬਾਅਦ ਸੁਨਾਮੀ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਤੇ ਸਥਾਨਕ ਵਾਸੀਆਂ ਨੂੰ ਉੱਚੀਆਂ ਥਾਂਵਾਂ ਉੱਤੇ ਜਾਣ ਲਈ ਵੀ ਆਖ ਦਿੱਤਾ ਗਿਆ|

ਪਰ ਜਲਦ ਹੀ ਇਹ ਚੇਤਾਵਨੀ ਵਾਪਿਸ ਲੈ ਲਈ ਗਈ ਤੇ ਇਸ ਦੌਰਾਨ ਕੋਈ ਸੁਨਾਮੀ ਨਹੀਂ ਆਈ|ਯੂਐਸ ਜਿਓਲਾਜੀਕਲ ਸਰਵੇਖਣ ਅਨੁਸਾਰ ਸਥਾਨਕ ਸਮੇਂ ਅਨੁਸਾਰ ਰਾਤੀਂ 10:12 ਉੱਤੇ ਭੂਚਾਲ ਆਇਆ| ਭੂਚਾਲ ਦਾ ਕੇਂਦਰ ਪੈਰੀਵਿਲ, ਅਲਾਸਕਾ ਦੇ ਦੱਖਣ-ਦੱਖਣਪੂਰਬੀ ਪਾਣੀ ਵਿੱਚ 65 ਮੀਲ ਹੇਠਾਂ ਸੀ|

ਪਹਿਲਾਂ ਲਾਏ ਗਏ ਅੰਦਾਜ਼ੇ ਤੋਂ ਵੀ 17 ਮੀਲ ਡੂੰਘਾ| ਕੋਡੀਐਕ ਆਇਲੈਂਡ ਉੱਤੇ ਲੋਕਲ ਹਾਈ ਸਕੂਲ ਅਤੇ ਲੋਕਲ ਕੈਥੋਲਿਕ ਸਕੂਲ ਦੇ ਦਰਵਾਜੇæ ਨੀਵੀਆਂ ਥਾਂਵਾਂ ਛੱਡ ਕੇ ਆਉਣ ਵਾਲਿਆਂ ਲਈ ਖੋਲ੍ਹ ਦਿੱਤੇ ਗਏ|

ਪੈਸੇਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਆਖਿਆ ਕਿ ਅਮਰੀਕਾ ਤੇ ਨੌਰਥ ਅਮੈਰਿਕਾ ਦੇ ਕੈਨੇਡੀਅਨ ਪੈਸੇਫਿਕ ਤੱਟ ਨੂੰ ਕੋਈ ਖਤਰਾ ਨਹੀਂ ਹੈ|

Related posts

ਕੱਖਾਂ ਵਿੱਚੋਂ ਰੁੱਲਦੇ

Pritpal Kaur

150 ਫੁੱਟ ਡੂੰਘੇ ਬੋਰਵੈੱਲ ’ਚ ਫਸਿਆ 5 ਸਾਲਾ ਬੱਚਾ, ਬਾਹਰ ਕੱਢਣ ਲਈ ਯਤਨ ਜਾਰੀ

On Punjab

ਸਿਲੰਡਰ ’ਚ ਧਮਾਕੇ ਮਗਰੋਂ ਮਹਾਂਕੁੰਭ ’ਚ ਅੱਗ ਲੱਗੀ

On Punjab