PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਦੀ ਵਿਗਡ਼ੀ ਤਬੀਅਤ? ਟਵੀਟ ਕਰਕੇ ਫੈਨਜ਼ ਨੂੰ ਕਿਹਾ -ਵਧ ਰਹੀਆਂ ਨੇ ਧਡ਼ਕਣਾਂ…. ਚਿੰਤਾ ਹੋ ਰਹੀ ਹੈ

 ਬਾਲੀਵੁੱਡ ਅਮਿਤਾਭ ਬੱਚਨ ਉਮਰ ਦੇ 80 ਸਾਲ ‘ਚ ਵੀ ਕਾਫ਼ੀ ਮਿਹਨਤ ਕਰਦੇ ਹਨ। ਇਸ ਉਮਰ ‘ਚ ਬਿਗ-ਬੀ 12 ਘੰਟੇ ਕੰਮ ਕਰਨ ਤੋਂ ਇਲਾਵਾ ਜਿੰਮ ‘ਚ ਪਸੀਨਾ ਵੀ ਵਹਾਉਂਦੇ ਹਨ। ਅਮਿਤਾਭ ਬੱਚਨ ਦੀ ਇਕ ਟਵੀਟ ਨੇ ਉਨ੍ਹਾਂ ਨੇ ਫੈਨਜ਼ ਨੂੰ ਚਿੰਤਾ ‘ਚ ਹੀ ਪਾ ਦਿੱਤਾ ਹੈ।

ਅਮਿਤਾਭ ਜੀ ਨੇ ਐਤਵਾਰ ਰਾਤ ਨੂੰ ਟਵੀਟ ਕੀਤਾ, ਦਿਲ ਦੀਆਂ ਧਡ਼ਕਣਾਂ ਵਧ ਰਹੀਆਂ ਹਨ, ਚਿੰਤਾ ਵਧ ਰਹੀ ਹੈ। ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਇਸ ਦੇ ਨਾਲ ਹੀ ਬਿਗ ਬੀ ਨੇ ਹੱਥ ਜੋਡ਼ਨ ਵਾਲੀ ਇਮੋਜੀ ਬਣਾਉਂਦੇ ਹੋਏ ਆਪਣੇ ਟਵੀਟ ‘ਚ ਇਕ ਪ੍ਰਸ਼ਨ ਦੇ ਨਾਲ ਹੀ ਆਪਣੀ ਗੱਲ ਅਧੂਰੀ ਛੱਡ ਦਿੱਤੀ, ਜੋ ਹੁਣ ਫੈਨਜ਼ ਦੀ ਚਿੰਤਾ ਵਧਾ ਰਹੀ ਹੈ। ਇਹ ਟਵੀਟ ਦੇਖਕੇ ਫੈਨਜ਼ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਦੇ ਬਾਲੀਵੁੱਡ ਭਗਵਾਨ ਨੂੰ ਆਖਰ ਕੀ ਹੋ ਗਿਆ ਹੈ। ਸ਼ੋਸ਼ਲ ਮੀਡੀਆ ‘ਤੇ ਫੈਨਜ਼ ਉਨ੍ਹਾਂ ਦਾ ਹਾਲ ਜਾਣਨ ਲਈ ਬੇਤਾਬ ਹਨ। ਉਹ ਲਗਾਤਾਰ ਅਮਿਤਾਭ ਬੱਚਨ ਨੂੰ ਪੁੱਛ ਰਹੇ ਹਨ ਕਿ ਆਖਰ ਕੀ ਹੋਇਆ ਹੈ? ਫੈਨਜ਼ ਪ੍ਰਾਰਥਨਾ ਕਰ ਰਹੇ ਹਨ ਤੇ ਹੌਂਸਲਾ ਰੱਖਣ ਲਈ ਵੀ ਕਹਿ ਰਹੇ ਹਨ।

Related posts

Sunny Leone ਨੇ ਫੋਟੋ ਸ਼ੇਅਰ ਕਰ ਕੇ ਕੀਤੀ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਦੀ ਅਪੀਲ, ਕਿਹਾ – ਕੋਵਿਡ-19 ਦੀ ਲੜਾਈ ’ਚ ਸਾਥ ਨਿਭਾਉਂਦੇ ਹਾਂ

On Punjab

Sushant Singh Rajput Drugs Case : ਨਾਰਕੋਟਿਕਸ ਬਿਊਰੋ ਨੇ ਡਰੱਗ ਪੇਡਲਰ ਹਰੀਸ਼ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ

On Punjab

ਅਕਸ਼ੈ ਦੇ 57ਵੇਂ ਜਨਮ ਦਿਨ ’ਤੇ ਫਿਲਮ ‘ਕਨੱਪਾ’ ਦਾ ਪੋਸਟਰ ਰਿਲੀਜ਼

On Punjab