17.2 F
New York, US
January 25, 2026
PreetNama
ਖਾਸ-ਖਬਰਾਂ/Important News

ਅਮਰੀਕੀ ਫ਼ੌਜੀ ਬੇਸ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਸੀ ਇਹ ਮੁਲਕ, ਜਾਂਚ ਏਜੰਸੀ ਦੇ ਅਧਿਕਾਰੀ ਨੇ ਖੋਲ੍ਹਿਆ ਭੇਤ

ਅਮਰੀਕੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਰਾਨਅਮਰੀਕਾ ਦੀ ਰਾਜਧਾਨੀ ’ਚ ਸਥਿਤ ਫ਼ੋਰਟ ਮੈਕਨਾਇਰ (ਫ਼ੌਜੀ ਬੇਸਉੱਤੇ ਹਮਲਾ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਫ਼ੌਜ ਦੇ ਵਾਈਸ ਚੀਫ਼ ਆਫ਼ ਸਟਾਫ਼ ਦਾ ਕਤਲ ਵੀ ਕਰਨਾ ਚਾਹ ਰਿਹਾ ਸੀ।

 

ਅਮਰੀਕੀ ਫ਼ੌਜ ਦੇ ਅਧਿਕਾਰੀਆਂ ਮੁਤਾਬਕ ਨੈਸ਼ਨਲ ਸਕਿਓਰਿਟੀ ਏਜੰਸੀ ਵੱਲੋਂ ਕਮਿਊਨੀਕੇਸ਼ਨ ਇੰਟਰਸੈਪਟ ਕਰਨ ’ਤੇ ਪਤਾ ਲੱਗਾ ਕਿ ਇਰਾਨ ਦੀ ਰੈਵੋਲਿਊਸ਼ਨਰੀ ਆਰਮੀਅਮਰੀਕਾ ਦੇ ਆਰਮੀ ਬੇਸ ਉੱਤੇ USS Cole-Style Attack ਸ਼ੈਲੀ ਵਿੱਚ ਹਮਲਾ ਕਰਨਾ ਚਾਹੁੰਦੇ ਸਨ। ਜੋ ਹਮਲਾ ਸਾਲ 2002 ਵਿੱਚ ਯਮਨ ਦੀ ਇੱਕ ਬੰਦਰਗਾਹ ਉੱਤੇ ਕੀਤਾ ਗਿਆ ਸੀਜਿਸ ਵਿੱਚ 17 ਜਵਾਨਾਂ ਦੀ ਮੌਤ ਹੋ ਗਈ ਸੀ।

 

ਅਮਰੀਕੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਰਾਨ ਨੇ ਅਮਰੀਕਾ ਦੀ ਰਾਜਧਾਨੀ ਵਿੱਚ ਸਥਿਤ ਫ਼ੌਜੀ ਬੇਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਫ਼ੌਜ ਦੇ ਵਾਈਸ ਚੀਫ਼ ਆਫ਼ ਸਟਾਫ਼ ਨੂੰ ਮਾਰਨ ਦੀ ਯੋਜਨਾ ਵੀ ਉਲੀਕੀ ਗਈ ਸੀ। ਇਨ੍ਹਾਂ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਈਰਾਨ ਜਨਰਲ ਜੋਜ਼ੇਫ਼ ਐਮਮਾਰਟਿਨ ਨੂੰ ਵੀ ਮਾਰਨ ਦੀ ਯੋਜਨਾ ਉਲੀਕ ਰਿਹਾ ਸੀ। ਇਹ ਬੇਸ ਦੇਸ਼ ਦੇ ਸਭ ਤੋਂ ਪੁਰਾਣੇ ਬੇਸ ਵਿੱਚੋਂ ਇੱਕ ਹੈ।

 

ਐਤਵਾਰ ਨੂੰ ਸੀਰੀਆਈ ਸਰਕਾਰ ਵੱਲੋਂ ਬਾਗ਼ੀਆਂ ਦੇ ਕਬਜ਼ੇ ਵਿੱਚ ਸਥਿਤ ਖੇਤਰ ’ਚ ਤੋਪਾਂ ਨਾਲ ਕੀਤੇ ਹਮਲੇ ਦੀ ਲਪੇਟ ਵਿੱਚ ਇੱਕ ਹਸਪਤਾਲ ਆ ਗਿਆ। ਇਸ ਹਮਲੇ ’ਚ ਮਰੀਜ਼ਾਂ ਦੀ ਮੌਤ ਹੋ ਗਈਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕਈ ਡਾਕਟਰ ਤੇ ਨਰਸਾਂ ਵੀ ਜ਼ਖ਼ਮੀ ਹੋ ਗਈਆਂ ਹਨ।

Related posts

ਅਮਰੀਕੀ ਕ੍ਰਿਪਟੋ ਫਰਮ Harmony ‘ਤੇ ਸਾਈਬਰ ਹਮਲਾ, ਹੈਕਰਾਂ ਨੇ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ ਉਡਾਈ

On Punjab

ਮਿਜਾਇਲ ਹਮਲੇ ’ਚ ਸੀਰੀਆ ਦੇ ਤਿੰਨ ਸੈਨਿਕਾਂ ਦੀ ਮੌਤ

On Punjab

ਬਜਟ ‘ਚ ਇਲੈਕਟ੍ਰਿਕ ਵਾਹਨਾਂ ਲਈ ਵੱਡਾ ਤੋਹਫ਼ਾ

On Punjab