PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਈ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

ਤਹਿਰਾਨ: ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਤਹਿਰਾਨ ਦੇ ਵਕੀਲ ਅਲੀ ਅਲਕਾਸਿਮਹਾਰ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਹੋਰ 30 ਲੋਕਾਂ ਦੇ ਨਾਲ ਤਿੰਨ ਜਨਵਰੀ ਦੇ ਹਮਲੇ ਵਿਚ ਸ਼ਾਮਲ ਸੀ। ਇਸ ਹਮਲੇ ਵਿਚ ਇਰਾਨ ਦਾ ਜਨਰਲ ਕਾਸੀਮ ਸੁਲੇਮਾਨੀ ਮਾਰਿਆ ਗਿਆ ਸੀ।

ਇਰਾਨ ਨੇ ਨਿਸ਼ਚਤ ਤੌਰ ‘ਤੇ ਇੰਟਰਪੋਲ ਦੀ ਮਦਦ ਮੰਗੀ ਹੈ ਪਰ ਫਰਾਂਸ ਦੇ ਲਿਓਨ ਵਿੱਚ ਸਥਿਤ ਇੰਟਰਪੋਲ ਨੇ ਤੁਰੰਤ ਬੇਨਤੀ ਦਾ ਜਵਾਬ ਨਹੀਂ ਦਿੱਤਾ। ਅਲਕਾਸੀਮਰ ਨੇ ਇਹ ਵੀ ਕਿਹਾ ਕਿ ਇਰਾਨ ਨੇ ਟਰੰਪ ਅਤੇ ਹੋਰਾਂ ਲਈ ‘ਰੈੱਡ ਨੋਟਿਸ’ ਦੀ ਬੇਨਤੀ ਕੀਤੀ ਸੀ, ਜੋ ਇੰਟਰਪੋਲ ਦੁਆਰਾ ਜਾਰੀ ਕੀਤਾ ਉੱਚ ਪੱਧਰੀ ਨੋਟਿਸ ਹੈ।

ਰੈੱਡ ਕਾਰਨਰ ਦਾ ਮਤਲਬ ਕੀ ਹੈ:

ਇਹ ਨੋਟਿਸ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ ਜਾਂ ਹਵਾਲਗੀ ਲਈ ਜਾਰੀ ਕੀਤਾ ਗਿਆ ਹੈ। ਰੈੱਡ ਕਾਰਨਰ ਨੋਟਿਸ ਦੀ ਮਦਦ ਨਾਲ ਗ੍ਰਿਫਤਾਰ ਅਪਰਾਧੀ ਨੂੰ ਦੇਸ਼ ਭੇਜਿਆ ਜਾਂਦਾ ਹੈ ਜਿੱਥੇ ਉਸਨੇ ਜੁਰਮ ਕੀਤਾ ਹੈ। ਉਧਰ ਉਸ ਵਿਰੁੱਧ ਮੁਕੱਦਮਾ ਚਲਾਇਆ ਜਾਂਦਾ ਹੈ ਅਤੇ ਉਸ ਦੇਸ਼ ਦੇ ਕਾਨੂੰਨ ਮੁਤਾਬਕ ਰ ਸਜ਼ਾ ਦਿੱਤੀ ਜਾਂਦੀ ਹੈ।

ਜਿਸ ਵਿਅਕਤੀ ਦੇ ਖਿਲਾਫ “ਇੰਟਰਪੋਲ” ਨੇ ਰੈੱਡ ਕਾਰਨਰ ਦਾ ਨੋਟਿਸ ਜਾਰੀ ਕੀਤਾ ਹੈ, ਇੰਟਰਪੋਲ ਉਸ ਇੱਕ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਮੈਂਬਰ ਦੇਸ਼ ਨੂੰ ਮਜਬੂਰ ਨਹੀਂ ਕਰ ਸਕਦੀ।

Related posts

US Flights Down: ਅਮਰੀਕਾ ‘ਚ ਸ਼ੁਰੂ ਹੋਈ ਹਵਾਈ ਸੇਵਾ, ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਉਡਾਣਾਂ ਹੋਈਆਂ ਸਨ ਰੱਦ

On Punjab

Black Lives Matter:ਅਮਰੀਕਾ ‘ਚ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ, ਕੋਰਟ ‘ਚ ਜਮ੍ਹਾ ਕਰਵਾਏ ਇਕ ਮਿਲੀਅਨ ਡਾਲਰ

On Punjab

ਦੁਬਈ ‘ਚ ਭਾਰਤੀ ਨੇ ਕੀਤਾ ਨੇਕ ਕੰਮ, ਫਸੇ ਲੋਕਾਂ ਨੂੰ ਘਰ ਭੇਜਣ ਲਈ ਖਰੀਦੀਆਂ ਟਿਕਟਾਂ

On Punjab