74.44 F
New York, US
March 12, 2026
PreetNama
ਖਾਸ-ਖਬਰਾਂ/Important News

ਅਮਰੀਕਾ: ਲੁਇਸਆਨਾ ‘ਚ ਜਹਾਜ਼ ਕ੍ਰੈਸ਼, 5 ਲੋਕਾਂ ਦੀ ਮੌਤ

Louisiana plane crash: ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਲੁਇਸਆਨਾ ਸੂਬੇ ਦੇ ਲਾਫੇਟੇ ਵਿੱਚ ਸ਼ਨੀਵਾਰ ਨੂੰ ਇੱਕ 2 ਇੰਜਣ ਵਾਲਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲਾਫੇਟੇ ਵਿੱਚ ਸਥਿਕ ਵਾਲਮਾਰਟ ਨੇੜੇ ਵਾਪਰਿਆ ਅਤੇ ਜਿਸ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਵਾਲਮਾਰਟ ਅਤੇ ਇਸ ਵੱਲ ਆਉਣ-ਜਾਣ ਵਾਲੀ ਸੜ੍ਹਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ।

ਇਸ ਸਬੰਧੀ ਲਾਫੇਟੇ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਪ੍ਰਮੁੱਖ ਰਾਬਟਰ ਬੇਨੋਇਟ ਨੇ ਦੱਸਿਆ ਕਿ ਜਹਾਜ਼ ਵਿੱਚ 8 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 5 ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 1 ਵਿਅਕਤੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਪਰ ਬਾਕੀ ਬਚੇ 2 ਯਾਤਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਹੜੇ ਕਿ ਜਹਾਜ਼ ਵਿੱਚ ਸਵਾਰ ਸਨ ।

Related posts

ਨਵਾਂ ਸਾਲ 2025 ਦੇ ਸਵਾਗਤ ਲਈ ਸਿਡਨੀ ਸ਼ਹਿਰ ਪੱਬਾਂ ਭਾਰ, 8 ਟਨ ਪਟਾਕਿਆਂ ‘ਤੇ ਖ਼ਰਚੇ ਜਾਣਗੇ 7 ਮਿਲੀਅਨ ਡਾਲਰ

On Punjab

ਪਾਕਿਸਤਾਨ ਵੱਲੋਂ ਭਾਰਤ ਨੂੰ ਸਿੰਧੂ ਜਲ ਸੰਧੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ

On Punjab

ਖ਼ਾਲਿਸਤਾਨ ਸਮਰਥਕ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌਤ; NIA ਦੀ ਮੋਸਟ ਵਾਂਟੇਡ ਸੂਚੀ ‘ਚ ਸ਼ਾਮਲ ਸੀ ਨਾਂ

On Punjab