36.12 F
New York, US
January 22, 2026
PreetNama
ਖਾਸ-ਖਬਰਾਂ/Important News

ਅਮਰੀਕਾ : ਬੀਅਰ ਬਣਾਉਣ ਵਾਲੀ ਕੰਪਨੀ ‘ਚ ਗੋਲੀਬਾਰੀ, 7 ਲੋਕਾਂ ਦੀ ਮੌਤ

America Firing ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਬੁੱਧਵਾਰ ਨੂੰ ਇਕ ਬੀਅਰ ਬਣਾਉਣ ਵਾਲੀ ਕੰਪਨੀ ‘ਚ ਹੋਈ ਗੋਲੀਬਾਰੀ ‘ਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਸਖਸ਼ ਨੇ ਯੂਨਿਟ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ। ਇਹ ਘਟਨਾ ਮਾਲੋਸਨ ਕੌਰਸ ਦੇ ਕੈਂਪਸ ਵਿਚ ਵਾਪਰੀ, ਜੋ ਮਾਵੋਕੀ ਸਿਟੀ ਦੀ ਦੁਨੀਆ ਦੀ ਸਭ ਤੋਂ ਵੱਡੀ ਬੀਅਰ ਕੰਪਨੀਆਂ ਵਿਚੋਂ ਇਕ ਹੈ। ਮਾਵੋਕੀ ਦੇ ਮੇਅਰ ਨੇ ਦਾਅਵਾ ਕੀਤਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਘਟਨਾ ਹੋ ਸਕਦੀ ਹੈ। ਮੇਅਰ ਦੇ ਅਨੁਸਾਰ, ਹੁਣ ਤੱਕ ਅਸੀਂ ਜਾਨੀ ਨੁਕਸਾਨ ਬਾਰੇ ਸਹੀ ਅੰਦਾਜ਼ਾ ਨਹੀਂ ਲਗਾ ਸਕੇ ਹਾਂ। ਮਰਨ ਵਾਲਿਆਂ ਦੀ ਗਿਣਤੀ ਵੀ ਵਧ ਸਕਦੀ ਹੈ। ਇਸ ਘਟਨਾ ਵਿਚ ਹਮਲਾਵਰ ਵੀ ਮਾਰਿਆ ਗਿਆ ਹੈ।

ਸੂਤਰਾਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ, ਇੱਕ ਬੰਦੂਕਧਾਰੀ ਮੋਲਸਨ ਕੋਰਜ਼ ਦੇ ਕੈਂਪਸ ਵਿੱਚ ਦਾਖਲ ਹੋਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੈਂਪਸ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਹਮਲਾਵਰ ਨੂੰ ਗੋਲੀ ਮਾਰੀ ਗਈ, ਉਦੋਂ ਤੱਕ ਉਸ ਨੇ ਕਈ ਲੋਕਾਂ ‘ਤੇ ਗੋਲੀਆਂ ਚਲਾਈਆਂ। ਦੱਸ ਦੇਈਏ ਜਦੋਂ ਹਮਲਾਵਰ ਨੇ ਕੈਂਪਸ ਵਿੱਚ ਦਾਖਲ ਹੋ ਕੇ ਫਾਇਰਿੰਗ ਕੀਤੀ, ਉਸ ਸਮੇਂ ਕੰਪਨੀ ਦੇ ਅੰਦਰ 600 ਲੋਕ ਕੰਮ ਕਰ ਰਹੇ ਸਨ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਥੇ ਮੌਜੂਦ ਲੋਕ ਬਾਹਰ ਆ ਗਏ, ਜਿਸ ਕਾਰਨ ਉਥੇ ਕਾਫ਼ੀ ਨੁਕਸਾਨ ਹੋਇਆ।

Related posts

ਤਨਜ਼ਾਨੀਆ ਦੇ ਮਰਹੂਮ ਰਾਸ਼ਟਰਪਤੀ ਜੋਹਨ ਮਾਗੂਫੁਲੀ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਆਖਰੀ ਰਸਮਾਂ ਸ਼ੁਰੂ

On Punjab

ਨਿਊਜ਼ੀਲੈਂਡ ‘ਚ 102 ਦਿਨਾਂ ਬਾਅਦ ਆਇਆ ਕੋਰੋਨਾ ਦਾ ਪਹਿਲਾ ਕੇਸ, ਸਖ਼ਤ ਲੌਕਡਾਊਨ ਦਾ ਐਲਾਨ

On Punjab

PM ਮੋਦੀ ਤੇ ਇਮਰਾਨ ਖਾਨ ਨਾਲ ਜਲਦ ਕਰਾਂਗਾ ਮੁਲਾਕਾਤ: ਟਰੰਪ

On Punjab