PreetNama
ਖਾਸ-ਖਬਰਾਂ/Important News

ਅਮਰੀਕਾ : ਫਲੋਰਿਡਾ ‘ਚ ਗੋਲੀਬਾਰੀ, 2 ਦੀ ਮੌਤ, 1 ਮਹਿਲਾ ਜ਼ਖਮੀ

Florida shooting after funeral ਫਲੋਰਿਡਾ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਜ਼ਖਮੀ ਹੈ| ਰਿਵੇਰਾ ਬੀਚ ਦੀ ਪੁਲਸ ਮੁਤਾਬਕ ਵਿਕਟਰੀ ਸਿਟੀ ਚਰਚ ਦੇ ਨੇੜੇ ਗੋਲੀਬਾਰੀ ਹੋਈ, ਜਿਸ ਵਿੱਚ 15 ਸਾਲ ਦੇ ਲੜਕੇ ਤੇ 47 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ| ਪੁਲਸ ਮੁਤਾਬਕ ਫਲੋਰਿਡਾ ਦੀ ਇਕ ਚਰਚ ਵਿੱਚ ਅੰਤਿਮ ਸਸਕਾਰ ਤੋਂ ਬਾਅਦ 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ|

ਦੋਵੇਂ ਘਟਨਾ ਵਾਲੀ ਜਗ੍ਹਾ ‘ਤੇ ਹੀ ਮਾਰੇ ਗਏ, ਜਦਕਿ ਜ਼ਖਮੀ ਮਹਿਲਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਫਿਲਹਾਲ ਦੇਰ ਰਾਤ ਸ਼ਨੀਵਾਰ ਤੱਕ ਇਸ ਵਾਰਦਾਤ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ| ਰਿਪੋਰਟ ਮੁਤਾਬਕ ਘਟਨਾ ਵਾਲੀ ਜਗ੍ਹਾ ਤੇ 13 ਰਾਊਂਡ ਫਾਇਰਿੰਗ ਕੀਤੀ ਗਈ| ਗੋਲੀਬਾਰੀ ਦੇ ਪਿੱਛੇ ਪਰਿਵਾਰਕ ਰੰਜਿਸ਼ ਦੱਸੀ ਜਾ ਰਹੀ ਹੈ| ਕੁਝ ਲੋਕ ਸਸਕਾਰ ਵਿੱਚ ਰੁੱਝੇ ਹੋਏ ਸਨ| ਇਸ ਦੌਰਾਨ ਹੀ ਗੋਲੀਬਾਰੀ ਹੋਈ ਤੇ 2 ਲੋਕ ਮਾਰੇ ਗਏ|

Related posts

ਭਾਰਤ ਨਾਲ ਜੁੜਿਆ ਹੈ ਆਟੋਮੋਬਾਈਲ ਖੇਤਰ ਦਾ ਭਵਿੱਖ: ਮੋਦੀ

On Punjab

ਅਮਰੀਕਾ ‘ਚ ਬਜ਼ੁਰਗਾਂ ਨਾਲ ਠੱਗੀ ਦੇ ਦੋਸ਼ ‘ਚ ਭਾਰਤੀ ਗਿ੍ਫ਼ਤਾਰ

On Punjab

ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ CISF ਅਧਿਕਾਰੀ ਬਣੀ

On Punjab